ਨਵੀਂ ਦਿੱਲੀ:ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੀ 18ਵੀਂ ਕਿਸ਼ਤ ਦੀ ਉਡੀਕ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਉਨ੍ਹਾਂ ਲਾਭਪਾਤਰੀ ਕਿਸਾਨਾਂ ਨੂੰ ਇਹ ਰਾਸ਼ੀ ਜਾਰੀ ਕਰਨਗੇ। ਪੀਐਮ ਮੋਦੀ ਨੇ ਇਸ ਸਾਲ ਜੂਨ ਵਿੱਚ 17ਵੀਂ ਕਿਸ਼ਤ ਜਾਰੀ ਕੀਤੀ ਸੀ। ਇਹ ਜਾਣਕਾਰੀ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ 18 ਜੂਨ, 2024 ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 9.26 ਕਰੋੜ ਤੋਂ ਵੱਧ ਕਿਸਾਨਾਂ ਨੂੰ 17ਵੀਂ ਕਿਸ਼ਤ ਵਜੋਂ 21,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਸੀ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਪਲਾਈ ਕਿਵੇ ਕਰੀਏ?
- pmkisan.gov.in 'ਤੇ ਜਾਓ।
- ਨਵੀਂ ਕਿਸਾਨ ਰਜਿਸਟ੍ਰੇਸ਼ਨ 'ਤੇ ਕਲਿੱਕ ਕਰੋ ਅਤੇ ਆਧਾਰ ਨੰਬਰ ਦਰਜ ਕਰੋ ਅਤੇ ਕੈਪਚਾ ਭਰੋ।
- ਲੋੜੀਂਦੇ ਵੇਰਵੇ ਦਰਜ ਕਰੋ ਅਤੇ ਹਾਂ 'ਤੇ ਕਲਿੱਕ ਕਰੋ।
- ਪੀਐਮ-ਕਿਸਾਨ ਐਪਲੀਕੇਸ਼ਨ ਫਾਰਮ 2024 ਵਿੱਚ ਪੁੱਛੀ ਗਈ ਜਾਣਕਾਰੀ ਨੂੰ ਭਰੋ, ਇਸਨੂੰ ਸੁਰੱਖਿਅਤ ਕਰੋ ਅਤੇ ਭਵਿੱਖ ਲਈ ਇੱਕ ਪ੍ਰਿੰਟਆਊਟ ਲਓ।