ਨਵੀਂ ਦਿੱਲੀ:ਇਲੈਕਟ੍ਰਿਕ ਵਾਹਨ (EV) ਕੰਪਨੀ Ola ਛਾਂਟੀ ਕਰਨ ਜਾ ਰਹੀ ਹੈ। ਮਨੀਕੰਟਰੋਲ ਦੀ ਰਿਪੋਰਟ ਦੇ ਮੁਤਾਬਕ, ਭਾਵੀਸ਼ ਅਗਰਵਾਲ ਦੀ ਈਵੀ ਕੰਪਨੀ ਆਪਣੇ ਕਾਰੋਬਾਰੀ ਢਾਂਚੇ ਵਿੱਚ ਬਦਲਾਅ ਕਰ ਰਹੀ ਹੈ। ਭਾਵ ਇਸ ਨੂੰ ਇਕ ਵਾਰ ਫਿਰ ਤੋਂ ਸੰਗਠਿਤ ਕੀਤਾ ਜਾਵੇਗਾ। ਇਸ ਨਾਲ ਕੰਪਨੀ ਦੇ ਅੰਦਰ ਵੱਖ-ਵੱਖ ਵਿਭਾਗਾਂ ਦੇ ਕਰੀਬ 500 ਕਰਮਚਾਰੀਆਂ ਨੂੰ ਝਟਕਾ ਲੱਗ ਸਕਦਾ ਹੈ।
ਰਿਪੋਰਟ ਮੁਤਾਬਕ ਮੁਨਾਫਾ ਹਾਸਲ ਕਰਨ ਦੀ ਕੋਸ਼ਿਸ਼ 'ਚ ਕੰਪਨੀ ਆਪਣੇ ਮਾਰਜਿਨ ਨੂੰ ਸੁਧਾਰਨ ਲਈ ਛਾਂਟੀ ਦਾ ਰਾਹ ਅਪਣਾ ਰਹੀ ਹੈ। ਇਹ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਕਰੀਬ 7 ਮਹੀਨੇ ਪਹਿਲਾਂ ਓਲਾ ਇਲੈਕਟ੍ਰਿਕ ਦੀ ਕੰਪਨੀ ਓਲਾ ਕੰਜ਼ਿਊਮਰ ਨੇ ਇਕ ਪੁਨਰਗਠਨ ਯੋਜਨਾ ਤਿਆਰ ਕੀਤੀ ਸੀ, ਜਿਸ ਦੇ ਤਹਿਤ ਘੱਟੋ-ਘੱਟ 10 ਫੀਸਦੀ ਕਰਮਚਾਰੀਆਂ ਨੂੰ ਝਟਕਾ ਲੱਗਾ ਸੀ। ਓਲਾ ਕੈਬਸ ਦੇ ਸੀਈਓ ਹੇਮੰਤ ਬਖਸ਼ੀ ਨੇ ਵੀ ਕੰਪਨੀ ਛੱਡ ਦਿੱਤੀ ਸੀ।