ਨਵੀਂ ਦਿੱਲੀ: ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਆਈ.ਸੀ.) ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਨੇ ਕਪਾਹ ਦੀ ਇਕ ਖਾਸ ਕਿਸਮ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ। ਇਸ ਦੇ ਨਾਲ ਹੀ ਮਹੱਤਵਪੂਰਨ ਬਲੂਬੇਰੀ, ਕਰੈਨਬੇਰੀ ਅਤੇ ਫਰੋਜ਼ਨ ਟਰਕੀ ਦੀਆਂ ਕੁਝ ਕਿਸਮਾਂ 'ਤੇ ਡਿਊਟੀ ਘਟਾ ਦਿੱਤੀ ਗਈ ਹੈ। ਸੀਬੀਆਈਸੀ ਨੇ ਕਪਾਹ ਦੀਆਂ ਕੁਝ ਸ਼੍ਰੇਣੀਆਂ, ਜਿਨ੍ਹਾਂ ਦੀ ਮੁੱਖ ਲੰਬਾਈ 32 ਮਿਲੀਮੀਟਰ ਤੋਂ ਵੱਧ ਹੈ, ਉਨ੍ਹਾਂ 'ਤੇ ਦਰਾਮਦ ਡਿਊਟੀ ਪਹਿਲਾਂ ਪੰਜ ਪ੍ਰਤੀਸ਼ਤ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਹੈ।
ਜਦੋਂ ਕਿ ਫਰੋਜ਼ਨ ਟਰਕੀ ਅਤੇ ਖਾਣ ਵਾਲੇ ਆਫਲ 'ਤੇ ਪਹਿਲਾਂ 30 ਫੀਸਦੀ ਦੇ ਮੁਕਾਬਲੇ 5 ਫੀਸਦੀ ਕਸਟਮ ਡਿਊਟੀ ਲੱਗੇਗੀ। ਤਾਜ਼ੇ, ਸੁੱਕੇ ਜਾਂ ਜੰਮੇ ਹੋਏ ਕਰੈਨਬੇਰੀ ਅਤੇ ਬਲੂਬੇਰੀ 'ਤੇ 10 ਫੀਸਦੀ ਕਸਟਮ ਡਿਊਟੀ ਲੱਗੇਗੀ। ਹਾਲਾਂਕਿ, ਤਿਆਰ ਜਾਂ ਸੁਰੱਖਿਅਤ ਕਰੈਨਬੇਰੀ 'ਤੇ 5 ਫੀਸਦੀ ਦੀ ਘੱਟ ਡਿਊਟੀ ਲੱਗੇਗੀ, ਸੁਰੱਖਿਅਤ ਬਲੂਬੇਰੀ 'ਤੇ 10 ਫੀਸਦੀ ਦਰਾਮਦ ਡਿਊਟੀ ਲੱਗੇਗੀ। ਨੋਟੀਫਿਕੇਸ਼ਨ ਮੁਤਾਬਕ ਡਿਊਟੀ 'ਚ ਬਦਲਾਅ ਇਸ ਲਈ ਕੀਤਾ ਗਿਆ ਕਿਉਂਕਿ ਇਸ ਨੂੰ ਲੋਕ ਹਿੱਤ 'ਚ ਜ਼ਰੂਰੀ ਸਮਝਿਆ ਗਿਆ ਸੀ।