ਪੇਡਾਪੱਲੀ/ਤੇਲੰਗਾਨਾ : ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ 'ਚ 13 ਜੂਨ ਨੂੰ ਇਕ ਵਿਅਕਤੀ ਨੇ 6 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸੁਲਤਾਨਾਬਾਦ ਮੰਡਲ ਦੇ ਕਟਨਾਪੱਲੀ ਪਿੰਡ ਵਿੱਚ ਇੱਕ ਚੌਲ ਮਿੱਲ ਦੇ ਕੋਲ ਵਾਪਰੀ। ਪੁਲਿਸ ਨੇ ਮੁਲਜ਼ਮ ਦੀ ਪਛਾਣ 28 ਸਾਲਾ ਵਿਨੋਦ ਵਜੋਂ ਕੀਤੀ ਹੈ ਅਤੇ ਉਸ ਖ਼ਿਲਾਫ਼ ਪੋਕਸੋ ਕੇਸ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਿਕ ਮੁਲਜ਼ਮ ਨੇ ਲੜਕੀ ਨੂੰ ਰਾਈਸ ਮਿੱਲ ਤੋਂ ਅਗਵਾ ਕਰ ਲਿਆ, ਜਿੱਥੇ ਉਹ ਆਪਣੀ ਮਾਂ ਨਾਲ ਸੌਂ ਰਹੀ ਸੀ। ਮੁਲਜ਼ਮ ਲੜਕੀ ਨੂੰ ਨੇੜੇ ਦੀਆਂ ਝਾੜੀਆਂ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤਾ ਦੀ ਮਾਂ ਨੇ ਅੱਧੀ ਰਾਤ ਤੋਂ ਬਾਅਦ ਆਪਣੀ ਧੀ ਨੂੰ ਮੰਜੇ ਤੋਂ ਲਾਪਤਾ ਪਾਇਆ ਤਾਂ ਔਰਤ ਨੇ ਹੋਰ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਤਲਾਸ਼ੀ ਦੌਰਾਨ ਲੜਕੀ ਦੀ ਲਾਸ਼ ਰਾਈਸ ਮਿੱਲ ਨੇੜੇ ਮਿਲੀ।
ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ :ਇਸ ਦੇ ਨਾਲ ਹੀ ਲੜਕੀ ਨੂੰ ਮੋਢੇ 'ਤੇ ਬਿਠਾ ਕੇ ਲਿਜਾਣ ਦਾ ਦ੍ਰਿਸ਼ ਮਿੱਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਿਆ। ਪੁਲਿਸ ਨੇ ਫੁਟੇਜ਼ ਦੇ ਆਧਾਰ ’ਤੇ ਮੁਲਜ਼ਮਾਂ ਦੀ ਸ਼ਨਾਖਤ ਕਰਦਿਆਂ ਦੱਸਿਆ ਕਿ ਲੜਕੀ ਦਾ ਪਰਿਵਾਰ ਜਿਸ ਮਿੱਲ ਦੇ ਨਾਲ ਲੱਗਦੀ ਇੱਕ ਹੋਰ ਮਿੱਲ ਵਿੱਚ ਕੰਮ ਕਰਦਾ ਸੀ, ਬਿਹਾਰ ਦੇ ਵਿਨੋਦ ਮਾਜੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਰਾਤ ਕਰੀਬ 11 ਵਜੇ ਸੁੱਤੀ ਪਈ ਲੜਕੀ ਨੂੰ ਚੁੱਕ ਕੇ ਮਿੱਲ ਦੇ ਪਿੱਛੇ ਨਦੀ ਦੇ ਕੰਢੇ ਲੈ ਗਿਆ ਅਤੇ ਉਸ ਨਾਲ ਗੰਦਾ ਕੰਮ ਕੀਤਾ, ਫਿਰ ਬਾਅਦ ਵਿਚ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸੇ ਦੌਰਾਨ ਸੀਸੀਟੀਵੀ ਦੇ ਆਧਾਰ ’ਤੇ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਮਿੱਲ ਦੇ ਅਹਾਤੇ ਵਿੱਚ ਕੱਪੜੇ ਧੋ ਰਹੇ ਵਿਨੋਦ ਮਾਝੇ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ’ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸਖ਼ਤ ਸਜ਼ਾ ਦੀ ਮੰਗ ਕੀਤੀ :ਘਟਨਾ ਤੋਂ ਬਾਅਦ ਪਾਰਟੀ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਔਰਤਾਂ ਨੇ ਸੁਲਤਾਨਾਬਾਦ ਦੇ ਰਾਜੀਵ ਰੋਡ 'ਤੇ ਪ੍ਰਦਰਸ਼ਨ ਕਰਕੇ ਮਾਸੂਮ ਬੱਚੀ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ | ਇਸ ਕਾਰਨ ਕਰੀਬ ਅੱਧਾ ਘੰਟਾ ਆਵਾਜਾਈ ਠੱਪ ਰਹੀ। ਹਾਲਾਂਕਿ ਸੀਆਈ ਸੁੱਬਾ ਰੈਡੀ ਅਤੇ ਐਸਆਈ ਵੱਲੋਂ ਮੌਕੇ ’ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸ਼ਾਂਤ ਹੋਇਆ।