ਮਹਾਰਾਸ਼ਟਰ/ਮੁੰਬਈ: ਮਹਾਰਾਸ਼ਟਰ ਦੇ ਨਾਸਿਕ 'ਚ ਪਿਤਾ-ਪੁੱਤਰ ਨੇ ਕਥਿਤ ਤੌਰ 'ਤੇ ਆਪਣੇ ਗੁਆਂਢੀ ਦਾ ਕੁਹਾੜੀ ਅਤੇ ਦਾਤਰੀ ਨਾਲ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਕਲਮ ਕਰ ਦਿੱਤਾ। ਇੰਨਾ ਹੀ ਨਹੀਂ, ਸਿਰ ਕਲਮ ਕਰਨ ਤੋਂ ਵੱਢਿਆ ਸਿਰ ਲੈ ਕੇ ਮੁਲਜ਼ਮ ਆਤਮ ਸਮਰਪਣ ਕਰਨ ਲਈ ਥਾਣੇ ਪਹੁੰਚ ਗਏ।
ਰਿਪੋਰਟ ਮੁਤਾਬਿਕ ਇਹ ਘਟਨਾ ਬੁੱਧਵਾਰ ਸਵੇਰੇ ਡਿੰਡੋਰੀ ਤਾਲੁਕਾ ਦੇ ਪਿੰਡ ਨਨਾਸ਼ੀ 'ਚ ਵਾਪਰੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਬੇਟੇ ਨੂੰ ਹਿਰਾਸਤ 'ਚ ਲੈ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ 40 ਸਾਲਾ ਸੁਰੇਸ਼ ਬੋਕੇ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਗੁਆਂਢੀ ਗੁਲਾਬ ਰਾਮਚੰਦਰ ਵਾਘਮਾਰੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਪੀੜਤਾ ਦਾ ਸਿਰ ਅਤੇ ਕਤਲ ਵੇਲੇ ਵਰਤਿਆ ਹਥਿਆਰ ਲੈ ਕੇ ਨਾਨਾਸ਼ੀ ਚੌਂਕੀ ਥਾਣੇ ਪਹੁੰਚ ਗਏ।
ਕਾਫੀ ਸਮੇਂ ਤੋਂ ਚੱਲ ਰਿਹਾ ਸੀ ਇਹ ਵਿਵਾਦ
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਤੇ ਪੀੜਤ ਪਰਿਵਾਰ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਰਿਪੋਰਟ 'ਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ 31 ਦਸੰਬਰ ਨੂੰ ਇਕ-ਦੂਜੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਅਗਲੇ ਦਿਨ ਬੋਕੇ ਅਤੇ ਉਸ ਦੇ ਪੁੱਤਰ ਨੇ ਵਾਘਮਾਰੇ ਦਾ ਕਤਲ ਕਰ ਦਿੱਤਾ।