ਭੋਪਾਲ:ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹੈਲੀਕਾਪਟਰ ਰਾਹੀਂ ਬਰਾਤ ਲੈਕੇ ਜਾਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਇੱਕ ਨਿੱਜੀ ਹਵਾਬਾਜ਼ੀ ਕੰਪਨੀ ਨਾਲ ਵੀ ਸਮਝੌਤਾ ਕੀਤਾ। ਉਸ ਕੰਪਨੀ ਨੂੰ ਪੇਸ਼ਗੀ ਅਦਾਇਗੀ ਵੀ ਕੀਤੀ। ਪਰ ਹੈਲੀਕਾਪਟਰ ਸਮੇਂ ਸਿਰ ਬਰਾਤ ਵਿਚ ਨਹੀਂ ਪਹੁੰਚਿਆ, ਜਿਸ ਕਾਰਨ ਸਮਾਜ ਵਿਚ ਕਿਸਾਨ ਦਾ ਅਕਸ ਖਰਾਬ ਹੋਇਆ ਅਤੇ ਉਸ ਨੂੰ ਜ਼ਲੀਲ ਹੋਣਾ ਪਿਆ।
9 ਲੱਖ ਰੁਪਏ ਵਿੱਚ ਬੁੱਕ ਕੀਤਾ ਸੀ ਹੈਲੀਕਾਪਟਰ
ਨਰਮਦਾਪੁਰਮ ਦੇ ਇੱਕ ਕਿਸਾਨ ਗਿਰਵਰ ਸਿੰਘ ਪਟੇਲ ਦਾ ਸਾਲ 2019 ਵਿੱਚ ਵਿਆਹ ਹੋਇਆ ਸੀ। ਉਸ ਨੇ 2 ਮਈ 2019 ਤੋਂ 3 ਮਈ 2019 ਲਈ ਹੈਲੀਕਾਪਟਰ ਬੁੱਕ ਕੀਤਾ ਸੀ। ਇਸ ਦੇ ਲਈ 9 ਲੱਖ ਰੁਪਏ ਦਾ ਮਾਮਲਾ ਤੈਅ ਹੋਇਆ ਸੀ। ਇਸ 'ਚ ਕੰਪਨੀ ਨੂੰ ਕੁਝ ਰਕਮ ਐਡਵਾਂਸ ਦੇ ਤੌਰ 'ਤੇ ਦਿੱਤੀ ਗਈ ਸੀ। ਪਰਮਿਸ਼ਨ ਲੈਣ ਆਦਿ 'ਤੇ ਕਰੀਬ ਇਕ ਲੱਖ ਰੁਪਏ ਖਰਚ ਕੀਤੇ ਗਏ। ਪਰ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਬਰਾਤ ਵਿੱਚ ਸਮੇਂ ਸਿਰ ਨਹੀਂ ਪਹੁੰਚਿਆ ਸਗੋਂ ਬਰਾਤ ਦੀ ਵਿਦਾਇਗੀ ਦੇ ਦੂਜੇ ਦਿਨ ਗਿਆ।
ਹੈਲੀਕਾਪਟਰ ਸਮੇਂ ਸਿਰ ਨਾ ਪਹੁੰਚਣ ਕਾਰਨ ਲਾੜੇ ਨੂੰ ਕਾਰ ਰਾਹੀਂ ਬਰਾਤ ਲੈਕੇ ਜਾਣਾ ਪਿਆ। ਇਸ ਮਾਮਲੇ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਅਤੇ ਲੜਕੀ ਵਾਲੇ ਪੱਖ ਦੇ ਸਾਹਮਣੇ ਉਸ ਦਾ ਅਕਸ ਵੀ ਖਰਾਬ ਹੋਇਆ। ਅਜਿਹੇ 'ਚ ਗਿਰਵਰ ਸਿੰਘ ਪਟੇਲ ਨੇ ਖਪਤਕਾਰ ਫੋਰਮ ਤੱਕ ਪਹੁੰਚ ਕੀਤੀ।