ਹੈਦਰਾਬਾਦ:ਤ੍ਰਿਪੁਰਾ ਹਾਈ ਕੋਰਟ ਦੇ ਜਸਟਿਸ ਅਮਰਨਾਥ ਗੌੜ ਨੂੰ ਇੱਕ ਦੁਰਲੱਭ ਸਨਮਾਨ ਮਿਲਿਆ ਹੈ। ਜਸਟਿਸ ਅਮਰਨਾਥ ਗੌੜ ਨੇ ਬਤੌਰ ਜੱਜ ਸਭ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਆਪਣਾ ਨਾਂਅ 'ਵੰਡਰ ਬੁੱਕ ਆਫ ਇੰਟਰਨੈਸ਼ਨਲ ਰਿਕਾਰਡਜ਼' ਵਿੱਚ ਦਰਜ ਕਰਵਾਇਆ ਹੈ। ਤੇਲੰਗਾਨਾ ਦੇ ਰਾਜਪਾਲ ਜਿਸ਼ਨੂਦੇਵ ਵਰਮਾ ਨੇ ਰਾਜ ਭਵਨ ਵਿਖੇ ਜਸਟਿਸ ਅਮਰਨਾਥ ਗੌੜ ਨੂੰ 'ਵੰਡਰ ਬੁੱਕ ਆਫ਼ ਰਿਕਾਰਡਜ਼ ਇੰਟਰਨੈਸ਼ਨਲ ਸਰਟੀਫਿਕੇਟ' ਭੇਂਟ ਕੀਤਾ।
ਜਸਟਿਸ ਅਮਰਨਾਥ ਗੌੜ ਨੇ 2017 ਤੋਂ ਹੁਣ ਤੱਕ 91,157 ਕੇਸਾਂ ਦਾ ਨਿਪਟਾਰਾ ਕੀਤਾ ਹੈ। ਰੋਜ਼ਾਨਾ ਔਸਤਨ 109 ਕੇਸ ਹੱਲ ਕਰਕੇ ਰਿਕਾਰਡ ਬਣਾਇਆ ਹੈ। ਅਮਰਨਾਥ ਗੌੜ ਨੂੰ 2017 ਵਿੱਚ ਤੇਲੰਗਾਨਾ ਅਤੇ ਏਪੀ ਦੇ ਸੰਯੁਕਤ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।
ਬਾਅਦ ਵਿੱਚ 28 ਅਕਤੂਬਰ 2021 ਨੂੰ ਉਸ ਨੂੰ ਤ੍ਰਿਪੁਰਾ ਹਾਈ ਕੋਰਟ ਦੇ ਜੱਜ ਵਜੋਂ ਤਬਦੀਲ ਕਰ ਦਿੱਤਾ ਗਿਆ। ਜਸਟਿਸ ਅਮਰਨਾਥ ਗੌੜ 11 ਨਵੰਬਰ 2022 ਤੋਂ 16 ਅਪ੍ਰੈਲ 2023 ਤੱਕ ਤ੍ਰਿਪੁਰਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਰਹੇ। ਉਨ੍ਹਾਂ ਨੇ ਤੇਲੰਗਾਨਾ ਹਾਈ ਕੋਰਟ ਵਿੱਚ ਲੰਬਿਤ 40 ਫੀਸਦੀ ਅਤੇ ਤ੍ਰਿਪੁਰਾ ਹਾਈ ਕੋਰਟ ਵਿੱਚ ਲੰਬਿਤ 60 ਫੀਸਦੀ ਕੇਸਾਂ ਦਾ ਨਿਪਟਾਰਾ ਕੀਤਾ।