ਹਿਮਾਚਲ ਪ੍ਰਦੇਸ਼/ਸ਼ਿਮਲਾ:ਹਿਮਾਚਲ ਪ੍ਰਦੇਸ਼ ਵਿੱਚ ਡੂੰਘੇ ਹੁੰਦੇ ਸੰਕਟ ਨੂੰ ਦੂਰ ਕਰਨ ਲਈ ਕਾਂਗਰਸ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਅਬਜ਼ਰਵਰ ਵਜੋਂ ਸ਼ਿਮਲਾ ਭੇਜਿਆ ਹੈ। ਜਿਸ ਤੋਂ ਬਾਅਦ ਕਾਂਗਰਸ ਲਈ ਕੁਝ ਰਾਹਤ ਦੀ ਖਬਰ ਆ ਰਹੀ ਹੈ। ਡੀਕੇ ਸ਼ਿਵਕੁਮਾਰ ਦੀ ਮੰਨੀਏ ਤਾਂ ਹਿਮਾਚਲ ਪ੍ਰਦੇਸ਼ ਕਾਂਗਰਸ ਵਿੱਚ ਹੁਣ ਸਭ ਕੁਝ ਠੀਕ ਹੈ। ਇੱਥੇ ਹਰ ਮਸਲੇ ਦਾ ਹੱਲ ਕੀਤਾ ਗਿਆ ਹੈ। ਹਰੇਕ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਹੈ। ਸੂਬੇ ਵਿੱਚ ਸਰਕਾਰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ।
ਸ਼ਿਮਲਾ 'ਚ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਨੇਤਾ ਵਿਕਰਮਾਦਿਤਿਆ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਅਬਜ਼ਰਵਰ ਡੀਕੇ ਸ਼ਿਵਕੁਮਾਰ ਨੇ ਕਿਹਾ, "ਹੁਣ ਸਭ ਕੁਝ ਠੀਕ ਹੈ। ਇਹ ਸਰਕਾਰ 5 ਸਾਲ ਤੱਕ ਚੱਲੇਗੀ। ਸਾਰੇ ਮੁੱਦੇ ਹੱਲ ਹੋ ਗਏ ਹਨ। ਅਸੀਂ ਸਾਰੇ ਵਿਧਾਇਕਾਂ ਦੀ ਗੱਲ ਸੁਣ ਰਹੇ ਹਾਂ।" ਸਰਕਾਰ ਨੂੰ ਕੋਈ ਸਮੱਸਿਆ ਨਹੀਂ ਹੈ।
- 1993 Serial Blast Case: ਅਬਦੁਲ ਕਰੀਮ ਟੁੰਡਾ ਬਰੀ, ਅਜਮੇਰ ਦੀ ਟਾਡਾ ਅਦਾਲਤ ਨੇ 31 ਸਾਲ ਬਾਅਦ ਸੁਣਾਇਆ ਫੈਸਲਾ, 2 ਨੂੰ ਉਮਰ ਕੈਦ
- ਅਸਾਮ: ਵਿਰੋਧੀ ਮੰਚ ਨੇ CAA ਨੂੰ ਲਾਗੂ ਕਰਨ ਵਿਰੁੱਧ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ
- ਤਿੰਨ ਧੀਆਂ ਛੱਡ ਕੇ ਪ੍ਰੇਮੀ ਤੇ ਪ੍ਰੇਮਿਕਾ ਨਾਲ ਭੱਜ ਗਏ ਮਾਪੇ
- ਬੈੱਡ 'ਤੇ ਆਰਾਮ ਕਰ ਰਹੇ ਕੁੱਤੇ, ਜ਼ਮੀਨ 'ਤੇ ਇਲਾਜ ਕਰਵਾ ਰਹੇ ਮਰੀਜ਼, ਬਿਹਾਰ 'ਚ ਕੁਝ ਇਸ ਤਰ੍ਹਾਂ ਹੈ ਸਿਹਤ ਵਿਵਸਥਾ ਦਾ ਹਾਲ
- ਹਲਦਵਾਨੀ ਹਿੰਸਾ ਮਾਮਲੇ 'ਚ ਵੱਡੀ ਖਬਰ, ਅਬਦੁਲ ਮਲਿਕ ਦਾ ਬੇਟਾ ਦਿੱਲੀ-NCR ਤੋਂ ਗ੍ਰਿਫਤਾਰ, 21 ਦਿਨਾਂ ਬਾਅਦ ਹੋਈ ਗ੍ਰਿਫਤਾਰੀ