ਹੈਦਰਾਬਾਦ ਡੈਸਕ: ਇੱਕ ਪਾਸੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਅੱਜ ਸਾਲ ਦਾ ਪਹਿਲਾ ਚੰਨ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਚੰਨ ਗ੍ਰਹਿਣ ਅਤੇ ਸੂਰਜ ਗ੍ਰਹਿਣ ਵੈਸੇ ਤਾਂ ਖਗੋਲ ਘਟਨਾ ਹੈ, ਪਰ ਇਸ ਦਾ ਅਸਰ ਹਰ ਰਾਸ਼ੀ ਦੇ ਲੋਕਾਂ 'ਤੇ ਦਿਖਾਈ ਦਿੰਦਾ ਹੈ। ਚੰਨ ਗ੍ਰਹਿਣ ਕਿਸ ਸਮੇਂ ਲੱਗ ਰਿਹਾ ਹੈ। ਇਸ ਦਾ ਸੂਤਕ ਸਮਾਂ ਕਦੋਂ ਹੈ ਅਤੇ ਇਸ ਸਮੇਂ ਦੌਰਾਨ ਕੀ ਕਰਨਾ ਚਾਹੀਦਾ ਹੈ? ਇਹ ਜਾਣਨਾ ਬੇਹੱਦ ਜ਼ਰੂਰੀ ਹੈ।
ਚੰਨ ਗ੍ਰਹਿਣ ਦੀ ਮਿਆਦ : ਹਿੰਦੂ ਕੈਲੰਡਰ ਦੇ ਅਨੁਸਾਰ ਸਾਲ ਦੇ ਇਸ ਪਹਿਲੇ ਚੰਨ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 36 ਮਿੰਟ ਤੱਕ ਹੈ। 25 ਮਾਰਚ ਸੋਮਵਾਰ ਨੂੰ ਫੱਗਣ ਪੂਰਨਿਮਾ ਦੌਰਾਨ ਇਹ ਸਵੇਰੇ 10:24 ਤੋਂ ਲੈ ਕੇ 3:01 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਹੋਵੇਗਾ। ਇਹ ਧਰਤੀ ਦੇ ਪੇਨੰਬਰਾ ਵਿੱਚੋਂ ਲੰਘੇਗਾ। ਪੇਨੰਬਰਾ ਧਰਤੀ ਦੇ ਪਰਛਾਵੇਂ ਦਾ ਹਲਕਾ ਬਾਹਰੀ ਹਿੱਸਾ ਹੈ। ਚੰਦਰਮਾ ਇਸ ਪਰਛਾਵੇਂ ਤੋਂ ਲੰਘੇਗਾ, ਇਸ ਲਈ ਨਾਸਾ ਦੇ ਅਨੁਸਾਰ ਇਸ ਨੂੰ ਪੈਨੰਬਰਲ ਗ੍ਰਹਿਣ ਕਿਹਾ ਜਾਂਦਾ ਹੈ।
ਕਿੱਥੇ ਦੇਵੇਗਾ ਵਿਖਾਈ: ਚੰਨ ਗ੍ਰਹਿਣ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ, ਪਰ ਭਾਰਤ ਦੇ ਲੋਕ ਇਸ ਨੂੰ ਨਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਆਇਰਲੈਂਡ, ਬੈਲਜੀਅਮ, ਸਪੇਨ, ਇੰਗਲੈਂਡ, ਦੱਖਣੀ ਨਾਰਵੇ, ਇਟਲੀ, ਪੁਰਤਗਾਲ, ਰੂਸ, ਜਰਮਨੀ, ਸੰਯੁਕਤ ਰਾਜ ਅਮਰੀਕਾ, ਜਾਪਾਨ, ਸਵਿਟਜ਼ਰਲੈਂਡ, ਨੀਦਰਲੈਂਡ ਅਤੇ ਫਰਾਂਸ ਵਿਚ ਵੀ ਦਿਖਾਈ ਦੇਵੇਗਾ।
ਸੂਤਕ ਕਾਲ:ਇਹ ਚੰਨ ਗ੍ਰਹਿਣ, ਭਾਰਤ 'ਚ ਵਿਖਾਈ ਨਹੀਂ ਦੇਵੇਗਾ। ਨਤੀਜੇ ਵੱਜੋਂ ਭਾਰਤ 'ਚ ਇਸ ਦਾ ਅਸਰ ਵਿਖਾਈ ਨਾ ਦੇਣ ਕਾਰਨ ਸੂਤਕ ਕਾਲ ਮੰਨਿਆ ਨਹੀਂ ਜਾਵੇਗਾ।
ਕੀ ਕਰਨਾ ਹੈ ਅਤੇ ਕੀ ਨਹੀਂ?: