ਪੰਜਾਬ

punjab

ETV Bharat / bharat

ਦਿੱਲੀ 'ਚ ਬੱਚੇ ਵੇਚਣ ਦੇ ਰੈਕੇਟ ਦਾ ਪਰਦਾਫ਼ਾਸ਼; ਪੰਜਾਬ ਨਾਲ ਕੁਨੈਕਸ਼ਨ, 5 ਲੱਖ ਦੀ ਸੌਦੇਬਾਜ਼ੀ ਦੀ ਗੁਆਂਢੀ ਨੂੰ ਮਿਲੀ ਸੂਹ ਤਾਂ ... - Baby Selling racket busted - BABY SELLING RACKET BUSTED

Baby Selling racket busted in Delhi: ਦਿੱਲੀ 'ਚ ਬੱਚੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਅਸਲ 'ਚ ਇਕ ਔਰਤ ਫੋਨ 'ਤੇ ਕਿਸੇ ਨਾਲ ਆਪਣਾ ਬੱਚਾ 5 ਲੱਖ ਰੁਪਏ 'ਚ ਵੇਚਣ ਦੀ ਗੱਲ ਕਰ ਰਹੀ ਸੀ, ਇਹ ਗੱਲ ਗੁਆਂਢੀ ਨੇ ਸੁਣ ਲਈ ਤਾਂ ਉਸ ਨੇ ਦਿੱਲੀ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਆ ਕੇ ਦੇਖਿਆ ਕਿ ਘਰ ਵਿੱਚ ਇੱਕ ਨਵਜੰਮਿਆ ਬੱਚਾ ਸੀ। ਪੁਲਿਸ ਨੇ ਬੱਚੇ ਨਾਲ ਸਬੰਧਤ ਸਵਾਲ ਪੁੱਛੇ ਪਰ ਔਰਤ ਜਵਾਬ ਨਹੀਂ ਦੇ ਸਕੀ। ਇਸ ਤੋਂ ਬਾਅਦ ਇਸ ਰੈਕੇਟ ਦਾ ਪਰਦਾਫਾਸ਼ ਹੋਇਆ।

Baby Selling racket busted in Delhi
ਦਿੱਲੀ 'ਚ ਚੱਲ ਰਿਹਾ ਸੀ ਬੱਚੇ ਵੇਚਣ ਦਾ ਰੈਕੇਟ (ETV BHARAT)

By ETV Bharat Punjabi Team

Published : Jul 10, 2024, 1:57 PM IST

ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ ਦੇ ਬੇਗਮਪੁਰ ਦੀ ਜੈਨ ਕਾਲੋਨੀ 'ਚ ਇਕ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿਰਾਏ ਦੇ ਫਲੈਟ 'ਚ ਰਹਿਣ ਵਾਲਾ ਇਕ ਪਰਿਵਾਰ ਬੱਚੇ ਵੇਚਣ ਦਾ ਰੈਕੇਟ ਚਲਾ ਰਿਹਾ ਸੀ। ਇਹ ਮੁਲਜ਼ਮ ਪਰਿਵਾਰ ਗਰੀਬ ਪਰਿਵਾਰਾਂ ਦੇ ਨਵਜੰਮੇ ਬੱਚਿਆਂ ਨੂੰ ਵਧੀਆ ਪਾਲਣ ਪੋਸ਼ਣ ਦੇਣ ਦੀ ਆੜ ਵਿੱਚ ਗੋਦ ਲੈਂਦਾ ਸੀ ਅਤੇ ਅੱਗੇ ਉਨ੍ਹਾਂ ਨੂੰ ਵੇਚਣ ਦਾ ਧੰਦਾ ਕਰਦਾ ਸੀ। ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੁਲਜ਼ਮ ਪਰਿਵਾਰ ਦੇ ਇੱਕ ਮੈਂਬਰ ਨੂੰ ਬੱਚੇ ਦੀ 5 ਲੱਖ ਰੁਪਏ 'ਚ ਸੌਦੇਬਾਜ਼ੀ ਕਰਦੇ ਫੋਨ 'ਤੇ ਕਿਸੇ ਨਾਲ ਗੱਲ ਕਰਦੇ ਸੁਣਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਪੀਸੀਆਰ ਕਾਲ ਕੀਤੀ ਗਈ। ਪੁਲਿਸ ਨੇ ਔਰਤ ਤੋਂ ਬੱਚੇ ਬਾਰੇ ਸਵਾਲ ਪੁੱਛੇ ਪਰ ਔਰਤ ਜਵਾਬ ਨਹੀਂ ਦੇ ਸਕੀ। ਜਿਸ ਤੋਂ ਬਾਅਦ ਇਸ ਬਾਲ ਤਸਕਰੀ ਗਿਰੋਹ ਦਾ ਪਰਦਾਫਾਸ਼ ਹੋਇਆ। ਹੁਣ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ।

ਘਰ 'ਚ ਬੱਚੇ ਦੇ ਰੋਣ ਦੀ ਆਵਾਜ਼, ਔਰਤ ਫੋਨ 'ਤੇ ਕਰ ਰਹੀ ਸੀ ਬੱਚੇ ਦਾ 5 ਲੱਖ 'ਚ ਸੌਦਾ: ਦਰਅਸਲ, ਇਹ ਪੂਰਾ ਮਾਮਲਾ ਇਸ ਸਾਲ ਫਰਵਰੀ ਮਹੀਨੇ ਦਾ ਹੈ। 20 ਫਰਵਰੀ ਨੂੰ ਬੇਗਮਪੁਰ ਪੁਲਿਸ ਨੂੰ ਦੁਪਹਿਰ ਨੂੰ ਇੱਕ ਗੁਆਂਢੀ ਤੋਂ ਇੱਕ ਪੀਸੀਆਰ ਕਾਲ ਆਈ, ਜਿਸ ਵਿੱਚ ਉਸ ਨੇ ਖਦਸ਼ਾ ਪ੍ਰਗਟਾਇਆ ਕਿ ਉਸਦੇ ਗੁਆਂਢ ਵਿੱਚ ਰਹਿਣ ਵਾਲੀ 29 ਸਾਲਾ ਪ੍ਰਿਆ ਘਰ ਦੀ ਬਾਲਕੋਨੀ ਵਿੱਚ 500000 ਰੁਪਏ ਵਿੱਚ ਇੱਕ ਬੱਚੇ ਲਈ ਸੌਦਾ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਘਰ ਦੇ ਅੰਦਰੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਵੀ ਸੁਣੀ ਸੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਸ ਸ਼ਿਕਾਇਤ ਤੋਂ ਬਾਅਦ ਥਾਣਾ ਬੇਗਮਪੁਰ ਥਾਣੇ ਦੀ ਟੀਮ ਥਾਣਾ ਇੰਚਾਰਜ ਰਵੀ ਰੰਜਨ ਦੀ ਅਗਵਾਈ 'ਚ ਮੌਕੇ 'ਤੇ ਪਹੁੰਚੀ।

20 ਫਰਵਰੀ ਦਾ ਹੈ ਸਾਰਾ ਮਾਮਲਾ:ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪ੍ਰਿਆ, ਉਸ ਦੀ ਮਾਂ ਦੇਵਕੀ ਅਤੇ ਉਸ ਦਾ ਭਰਾ ਪਿਊਸ਼ ਉਸ ਫਲੈਟ ਵਿਚ ਰਹਿੰਦੇ ਹਨ, ਜਿਸ ਨੂੰ 4 ਮਹੀਨੇ ਪਹਿਲਾਂ ਹੀ 34 ਸਾਲਾ ਸੰਗਰਾਮ ਦਾਸ ਨੇ ਕਿਰਾਏ 'ਤੇ ਲਿਆ ਸੀ। ਪਰਿਵਾਰ ਦੇ ਚਾਰੇ ਮੈਂਬਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਆਏ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਖਾਸ ਸਬੰਧ ਨਹੀਂ ਸੀ। ਪੁਲਿਸ ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਪ੍ਰਿਆ ਅਤੇ ਦੇਵਕੀ ਨੇ ਘਰੋਂ ਮਿਲੇ ਨਵਜੰਮੇ ਬੱਚੇ ਦੇ ਮਾਤਾ-ਪਿਤਾ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ। ਜਿਸ ਕਾਰਨ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਰਾਮ ਦਾਸ ਮੌਕੇ ਤੋਂ ਫਰਾਰ ਪਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਵੇਚਣ ਵਾਲੇ ਇਸ ਰੈਕੇਟ ਦਾ ਪਰਦਾਫਾਸ਼ ਕਰਕੇ ਅਗਲੀ ਕਾਰਵਾਈ ਕੀਤੀ।

5 ਔਰਤਾਂ ਅਤੇ 4 ਪੁਰਸ਼ ਮੁਲਜ਼ਮ: ਹਾਲ ਹੀ ਵਿੱਚ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਰੋਹਿਣੀ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਦਾ ਅਦਾਲਤ ਨੇ ਵੀ ਗੰਭੀਰ ਨੋਟਿਸ ਲਿਆ ਹੈ। ਇਸ ਵਿੱਚ ਪੁਲਿਸ ਨੇ ਕਿਹਾ ਹੈ ਕਿ ਕਥਿਤ ਤੌਰ 'ਤੇ ਦੋਸ਼ੀ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਪਰਵਰਿਸ਼ ਅਤੇ ਚੰਗੀ ਦੇਖਭਾਲ ਦਾ ਲਾਲਚ ਦੇ ਕੇ ਗੋਦ ਲੈਣ ਲਈ ਫਸਾਉਂਦੇ ਸਨ ਅਤੇ ਇਸ ਤੋਂ ਬਾਅਦ ਉਹ ਇਨ੍ਹਾਂ ਬੱਚਿਆਂ ਦੇ ਖਰੀਦਦਾਰਾਂ ਨੂੰ ਬੱਚਿਆਂ ਨਾਲ ਸਬੰਧਤ ਵੀਡੀਓ ਵੀ ਸ਼ੇਅਰ ਕਰਦੇ ਸਨ। ਪੁਲਿਸ ਨੇ ਇਸ ਪੂਰੇ ਮਾਮਲੇ 'ਚ 5 ਔਰਤਾਂ ਅਤੇ 4 ਪੁਰਸ਼ਾਂ ਨੂੰ ਦੋਸ਼ੀ ਬਣਾਇਆ ਹੈ, ਜਿਨ੍ਹਾਂ ਖਿਲਾਫ ਤਸਕਰੀ, ਸਾਜ਼ਿਸ਼ ਅਤੇ ਹੋਰ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮਾਸਟਰਮਾਈਂਡ ਸੰਗਰਾਮ ਦਾਸ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ: ਪੁਲਿਸ ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਪ੍ਰਿਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋ ਆਸ਼ਾ ਵਰਕਰਾਂ ਸਿਮਰਨਜੀਤ ਕੌਰ ਤੇ ਪੂਜਾ ਰਾਣੀ ਤੇ ਇੱਕ ਦਾਈ ਬਿੰਦਰ ਕੌਰ ਸ਼ਾਮਲ ਹਨ। ਉਹ ਪੰਜਾਬ ਨਾਲ ਸਬੰਧਤ ਹੈ। ਇਨ੍ਹਾਂ ਤਿੰਨਾਂ ਨੂੰ ਦਿੱਲੀ ਪੁਲਿਸ ਨੇ ਪੰਜਾਬ ਤੋਂ ਫੜਿਆ ਹੈ। ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਵਿੱਚ ਰਜਿੰਦਰ ਅਤੇ ਉਸ ਦੇ ਸਾਥੀ ਪਰਮਜੀਤ ਨੂੰ ਵੀ ਪੁਲਿਸ ਨੇ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਸੰਗਰਾਮ ਦਾਸ, ਜੋ ਕਿ ਇਸ ਪੂਰੇ ਰੈਕੇਟ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ, ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

ਪੰਜਾਬ ਦੇ ਇੱਕ ਜੋੜੇ ਨੇ ਖੁਦ ਨੂੰ ਬੱਚੇ ਦੇ ਮਾਤਾ-ਪਿਤਾ ਵਜੋਂ ਕੀਤਾ ਪੇਸ਼: ਚਾਰਜਸ਼ੀਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬਿੰਦਰ ਕੌਰ ਪੰਜਾਬ 'ਚ ਇਕ ਕਲੀਨਿਕ ਚਲਾਉਂਦੀ ਹੈ, ਜਿਸ 'ਤੇ ਦੋਵੇਂ ਆਸ਼ਾ ਵਰਕਰਾਂ ਨੇ ਕਥਿਤ ਤੌਰ 'ਤੇ ਪੀੜਤ ਬੱਚੇ ਨੂੰ ਉਸ ਦੇ ਕਲੀਨਿਕ ਦੇ ਹਵਾਲੇ ਕਰ ਦਿੱਤਾ ਸੀ। ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਲੜਕੀ ਦਾ ਜਨਮ 15 ਫਰਵਰੀ ਨੂੰ ਹੋਇਆ ਸੀ ਅਤੇ ਉਸ ਨੂੰ ਦੋ ਦੋਸ਼ੀਆਂ ਸਿਮਰਨਜੀਤ ਅਤੇ ਰਜਿੰਦਰ ਨੂੰ ਸੌਂਪ ਦਿੱਤਾ ਗਿਆ ਸੀ। ਦੋਵਾਂ ਨੇ ਆਪਣੇ ਆਪ ਨੂੰ ਬਿੰਦਰ ਕੌਰ ਦੇ ਕਲੀਨਿਕ ਵਿੱਚ ਸਰਕਾਰੀ ਨੌਕਰੀ ਕਰਦੇ ਅਮੀਰ ਜੋੜੇ ਵਜੋਂ ਬੱਚੇ ਦੇ ਮਾਪਿਆਂ ਸਾਹਮਣੇ ਪੇਸ਼ ਕੀਤਾ ਸੀ। ਇਸ ਦੌਰਾਨ ਇਕ ਖਾਲੀ ਨੋਟਰੀ ਦਸਤਾਵੇਜ਼ 'ਤੇ ਦਸਤਖਤ ਵੀ ਕੀਤੇ ਗਏ। ਇਸ ਤੋਂ ਬਾਅਦ ਬਿੰਦਰ ਕੌਰ ਨੇ ਦੋਵੇਂ ਆਸ਼ਾ ਵਰਕਸ ਨਾਲ ਰੇਲਗੱਡੀ ਰਾਹੀਂ ਸਫਰ ਕੀਤਾ ਅਤੇ ਦਿੱਲੀ ਵਿੱਚ ਪ੍ਰਿਆ, ਦੇਵਕੀ ਅਤੇ ਸੰਗਰਾਮ ਦੇ ਹਵਾਲੇ ਬੱਚੇ ਨੂੰ ਕਰ ਦਿੱਤਾ। ਜਿਸ ਨੇ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਬੇਬੀਸਿਟਰ ਵਜੋਂ ਪੇਸ਼ ਕੀਤਾ ਸੀ। ਪੁਲਿਸ ਨੇ ਬੱਚੇ ਦੇ ਮਾਤਾ-ਪਿਤਾ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਡੀਐਨਏ ਟੈਸਟ ਕਰਵਾਇਆ ਹੈ।

ਮੁਲਜ਼ਮ ਔਰਤ ਪਹਿਲਾਂ ਵੀ ਇਸ ਤਰ੍ਹਾਂ ਦੇ ਰੈਕੇਟ ਦਾ ਰਹਿ ਚੁੱਕੀ ਹਿੱਸਾ: ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦੋਸ਼ੀ ਪ੍ਰਿਆ, ਜਿਸ ਨੂੰ ਇੱਕ ਸਾਲ ਪਹਿਲਾਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ, ਪਹਿਲਾਂ ਵੀ ਉੱਤਰ ਪੂਰਬੀ ਦਿੱਲੀ ਵਿੱਚ ਬਾਲ ਰੈਕੇਟ ਦੇ ਇਸ ਤਰ੍ਹਾਂ ਦੇ ਮਾਮਲੇ ਚਲਾਉਣ ਵਿੱਚ ਸ਼ਾਮਲ ਸੀ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਪੂਜਾ ਰਾਣੀ ਅਤੇ ਰਮਨ ਆਪਣੇ ਆਪ ਨੂੰ ਇੱਕ ਜੋੜੇ ਵਜੋਂ ਪੇਸ਼ ਕਰਦੇ ਸਨ ਅਤੇ ਪੰਜਾਬ ਵਿੱਚ ਪਰਿਵਾਰਾਂ ਦੇ ਬੱਚੇ ਗੋਦ ਲੈਂਦੇ ਸਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਰੈਕੇਟ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਸਮੇਂ ਬੱਚਿਆਂ ਦੀ ਦੇਖਭਾਲ ਇੱਕ ਐਨਜੀਓ ਵੱਲੋਂ ਕੀਤੀ ਜਾ ਰਹੀ ਹੈ। ਉਸ ਦੇ ਮਾਤਾ-ਪਿਤਾ ਹੋਣ ਦਾ ਦਾਅਵਾ ਕਰਨ ਵਾਲੇ ਦੋ ਜੋੜਿਆਂ ਦੇ ਡੀਐਨਏ ਟੈਸਟ ਦੀ ਰਿਪੋਰਟ ਅਜੇ ਆਉਣੀ ਹੈ।

ABOUT THE AUTHOR

...view details