ਨਵੀਂ ਦਿੱਲੀ:ਦਿੱਲੀ ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਗਏ ਹਨ, ਜਿਸ ਵਿੱਚ ਭਾਜਪਾ ਨੇ ਸਾਬਕਾ ਸੰਸਦ ਮੈਂਬਰਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ ਹੈ। ਇਸ ਵਿੱਚ ਆਦਰਸ਼ ਨਗਰ ਤੋਂ ਰਾਜਕੁਮਾਰ ਭਾਟੀਆ, ਬਡਾਲੀ ਤੋਂ ਦੀਪਕ ਚੌਧਰੀ ਅਤੇ ਰਿਠਾਲਾ ਤੋਂ ਕੁਲਵੰਤ ਰਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਨੰਗਲੋਈ ਜਾਟ ਤੋਂ ਮਨੋਜ ਸ਼ੌਕੀਨ, ਮੰਗੋਲਪੁਰੀ ਤੋਂ ਰਾਜਕੁਮਾਰ ਚੌਹਾਨ, ਰੋਹਿਣੀ ਤੋਂ ਵਿਜੇਂਦਰ ਗੁਪਤਾ, ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ, ਮਾਡਲ ਟਾਊਨ ਤੋਂ ਅਸ਼ੋਕ ਗੋਇਲ, ਕਰੋਲ ਬਾਗ ਤੋਂ ਦੁਸ਼ਯੰਤ ਕੁਮਾਰ ਗੌਤਮ, ਪਟੇਲ ਨਗਰ ਤੋਂ ਰਾਜਿੰਦਰ ਕੁਮਾਰ ਆਨੰਦ, ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ, ਜਨਕਪੁਰੀ ਤੋਂ ਆਸ਼ੀਸ਼ ਸੂਦ, ਬਿਜਵਾਸਨ ਤੋਂ ਕੈਲਾਸ਼ ਗਹਿਲੋਤ, ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ, ਜੰਗਪੁਰਾ ਤੋਂ ਸਰਦਾਰ ਤਰਵਿੰਦਰ ਸਿੰਘ ਮਾਰਵਾਹ, ਮਾਲਵੀਆ ਨਗਰ ਤੋਂ ਸਤੀਸ਼ ਉਪਾਧਿਆਏ, ਆਰਕੇ ਪੁਰਮ ਤੋਂ ਅਨਿਲ ਸ਼ਰਮਾ, ਮਹਿਰੌਲੀ ਤੋਂ ਗਜੇਂਦਰ ਯਾਦਵ ਅਤੇ ਛੱਤਰਪੁਰ ਤੋਂ ਕਰਤਾਰ ਸਿੰਘ ਤੰਵਰ ਨੂੰ ਮੌਕਾ ਦਿੱਤਾ ਗਿਆ ਹੈ।