ਨਵੀਂ ਦਿੱਲੀ:ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਹੈ। ਜਿੱਥੇ ਕੰਗਨਾ ਹੋਵੇ ਉੱਥੇ ਵਿਵਾਦ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ। ਇੱਕ ਵਾਰ ਫਿਰ ਕੰਗਨਾ ਨੇ ਵਿਵਾਦ ਸਹੇੜ ਲਿਆ ਹੈ। ਦਰਅਸਲ ਕੰਗਨਾ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਇੱਕ ਹੋਰ ਹਮਲਾ ਕੀਤਾ ਹੈ। ਸ਼ਨੀਵਾਰ ਨੂੰ, ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰਾਹੁਲ ਗਾਂਧੀ ਦੀ ਇੱਕ ਮੋਰਫਡ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਸਿਰ 'ਤੇ ਟੋਪੀ, ਮੱਥੇ 'ਤੇ ਹਲਦੀ ਦਾ ਤਿਲਕ ਅਤੇ ਗਲੇ ਵਿੱਚ ਕਰਾਸ (ਕ੍ਰਿਸਚੀਅਨ) ਦੀ ਮਾਲਾ ਪਹਿਨੇ ਦਿਖਾਈ ਦੇ ਰਹੇ ਹਨ। ਇਸ ਨੂੰ ਲੈਕੇ ਸੋਸ਼ਲ ਮੀਡੀਆ ਉੱਤੇ ਮੁੱਦਾ ਭੱਖ ਗਿਆ ਹੈ। ਹਰ ਕੋਈ ਕੰਗਨਾ ਦੇ ਵਿਰੋਧ 'ਚ ਨਜ਼ਰ ਆਰਿਹਾ ਹੈ ਅਤੇ ਕੋਈ ਉਸ ਦੇ ਹੱਕ ਵਿੱਚ ਪੋਸਟਾਂ ਪਾ ਰਿਹਾ ਹੈ।
ਸੋਸ਼ਲ ਮੀਡੀਆਂ ਸਟੋਰੀ ਕਾਰਨ ਭਖਿਆ ਮੁੱਦਾ: ਕੰਗਨਾ ਸੰਸਦ ਵਿੱਚ ਜਾਤੀ ਜਨਗਣਨਾ 'ਤੇ ਰਾਹੁਲ਼ ਗਾਂਧੀ ਦੀ ਤਾਜ਼ਾ ਟਿੱਪਣੀ ਲਈ ਉਹਨਾਂ 'ਤੇ ਚੁਟਕੀ ਲੈਂਦੀ ਨਜ਼ਰ ਆਈ। ਸਟੋਰੀ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕੰਗਨਾ ਐਕਸ (ਟਵੀਟਰ) 'ਤੇ ਟ੍ਰੋਲ ਹੋਣ ਲੱਗੀ। ਤਸਵੀਰ ਦੇ ਨਾਲ ਕੰਗਨਾ ਨੇ ਲਿਖਿਆ ਕਿ ਜਾਤੀਵਾਦੀ ਉਹ ਹੁੰਦਾ ਹੈ ਜਿਸ ਨੂੰ ਬਿਨਾਂ ਜਾਤ ਪੁੱਛੇ ਜਾਤ ਦਾ ਹਿਸਾਬ ਲਗਾਉਣਾ ਪੈਂਦਾ ਹੈ।
ਕੰਗਨਾ 'ਤੇ ਅਦਾਲਤੀ ਕਾਰਵਾਈ ਦੀ ਮੰਗ: ਕੰਗਨਾ ਦੀ ਇਸ ਪੋਸਟ 'ਤੇ ਯੂਜ਼ਰਸ ਗੁੱਸੇ 'ਚ ਆ ਗਏ। ਕਈ ਯੂਜ਼ਰਸ ਨੇ ਕਿਹਾ ਕਿ ਉਹ ਸਿਰਫ ਟ੍ਰੋਲ ਹੈ ਅਤੇ ਸੰਸਦ ਦੀ ਮੈਂਬਰਸ਼ਿਪ ਲਈ ਅਯੋਗ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਕਾਂਗਰਸ ਨੇਤਾਵਾਂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਰਾਹੁਲ ਗਾਂਧੀ ਦੀ ਇੱਕ ਸ਼ਰਮਨਾਕ ਬੈਲਟ ਮੋਰਫਡ ਤਸਵੀਰ ਸ਼ੇਅਰ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਘਸੀਟਿਆ ਜਾਵੇ, ਸਿਰਫ਼ ਇੱਕ ਔਨਲਾਈਨ ਐਫਆਈਆਰ ਕਾਫ਼ੀ ਨਹੀਂ ਹੋਵੇਗੀ।
ਲੋਕ ਦੇ ਰਹੇ ਆਪਣੀ ਪ੍ਰਤਿਕ੍ਰਿਆ:ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਕੰਗਨਾ ਰਣੌਤ ਦੀ ਇਹ ਕਾਰਵਾਈ ਬਿਲਕੁਲ ਹਾਸੋਹੀਣੀ ਹੈ ਅਤੇ ਉਸ ਨੂੰ ਬਿਨਾਂ ਸਜ਼ਾ ਦੇ ਛੱਡਿਆ ਜਾ ਸਕਦਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਲੋਕ ਦੇਖ ਰਹੇ ਹਨ ਅਤੇ ਉਹ ਤੁਹਾਡੀ ਨਫਰਤ ਦਾ ਜਵਾਬ ਦੇਣਗੇ। ਇੱਕ ਯੂਜ਼ਰ ਨੇ ਲਿਖਿਆ ਕਿ ਕੰਗਨਾ ਰਣੌਤ ਨੇ ਜਾਤੀ ਜਨਗਣਨਾ ਨੂੰ ਲੈ ਕੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ।
ਰਾਹੁਲ ਗਾਂਧੀ ਦਾ ਪੱਖ : ਇੱਕ ਯੂਜ਼ਰ ਨੇ ਕਿਹਾ ਕਿ ਹਾਲ ਹੀ 'ਚ ਉਨ੍ਹਾਂ ਦੀਆਂ ਕਈ ਫਿਲਮਾਂ ਫਲਾਪ ਹੋ ਗਈਆਂ ਹਨ। ਆਪਣੀਆਂ ਨਾਕਾਮੀਆਂ ਨੂੰ ਸਮਝਦੇ ਹੋਏ, ਉਨ੍ਹਾਂ ਨੂੰ ਦੂਜਿਆਂ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ। ਰਾਹੁਲ ਗਾਂਧੀ ਬਹੁਤ ਹਰਮਨਪਿਆਰੇ ਨੇਤਾ ਹਨ ਅਤੇ ਉਨ੍ਹਾਂ ਨੂੰ ਬਚਾਅ ਦੀ ਲੋੜ ਨਹੀਂ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੰਗਨਾ ਰਣੌਤ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਮਾਤਾ-ਪਿਤਾ ਨੇ ਤੁਹਾਨੂੰ ਕਿਹੋ ਜਿਹੀਆਂ ਕਦਰਾਂ-ਕੀਮਤਾਂ ਦਿੱਤੀਆਂ ਹਨ। ਕਿਰਪਾ ਕਰਕੇ ਕਾਂਗਰਸ ਪਾਰਟੀ ਇਸ 'ਤੇ ਕਾਰਵਾਈ ਕਰੇ।