ਤਿਨਸੁਕੀਆ/ਗੁਹਾਟੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਸਾਮ ਵਿੱਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਤਿਨਸੁਕੀਆ ਦੇ ਮਾਕੁਮ ਬਲਿਜਾਨ ਮੈਦਾਨ 'ਚ ਡਿਬਰੂਗੜ੍ਹ ਲੋਕ ਸਭਾ ਹਲਕੇ ਤੋਂ 'ਆਪ' ਉਮੀਦਵਾਰ ਮਨੋਜ ਧਨੋਵਰ ਦੇ ਹੱਕ 'ਚ ਆਯੋਜਿਤ ਚੋਣ ਪ੍ਰਚਾਰ ਰੈਲੀ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਆਸਾਮ ਦੇ ਮੁੱਖ ਮੰਤਰੀ ਡਾ. ਹਿਮਾਂਤਾ ਬਿਸਵਾ ਸਰਮਾ ਦੀ ਆਲੋਚਨਾ ਕਰਦਿਆਂ 'ਆਪ' ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਆਸਾਮ 'ਚ 'ਆਪ' ਦੀ ਸਰਕਾਰ ਆਉਂਦੀ ਹੈ ਤਾਂ ਚਾਹ ਮਜ਼ਦੂਰਾਂ ਦੀ ਦਿਹਾੜੀ 450 ਰੁਪਏ ਤੱਕ ਵਧਾ ਦਿੱਤੀ ਜਾਵੇਗੀ। ਲੰਬੇ ਸਮੇਂ ਤੋਂ ਧੋਖਾ ਖਾ ਰਹੇ ਛੇ ਭਾਈਚਾਰਿਆਂ ਨੂੰ ਆਦਿਵਾਸੀ ਬਣਾਇਆ ਜਾਵੇਗਾ। ਜੇਕਰ ਇਸ ਵਾਰ ਮਨੋਜ ਧਨੋਵਰ ਲੋਕ ਸਭਾ ਜਿੱਤ ਜਾਂਦੇ ਹਨ ਤਾਂ 2026 'ਚ ਆਸਾਮ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਮੁਫ਼ਤ ਬਿਜਲੀ, ਮੁਫ਼ਤ ਸਿਹਤ ਸੇਵਾਵਾਂ ਦੇ ਨਾਲ-ਨਾਲ ਆਸਾਮ ਵਿੱਚ ਵਧੀਆ ਮਿਆਰੀ ਸਰਕਾਰੀ ਸਕੂਲਾਂ ਦਾ ਵਿਕਾਸ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਡਾ. ਹਿਮੰਤਾ ਬਿਸਵਾ ਸਰਮਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਹਿਮੰਤਾ ਬਿਸਵਾ ਸਰਮਾ ਚਾਹੁੰਦੇ ਤਾਂ 15-20 ਸਾਲ ਪਹਿਲਾਂ ਆਸਾਮ ਦੇ ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਬਹੁਤ ਸੁਧਾਰ ਹੋ ਸਕਦਾ ਸੀ ਕਿਉਂਕਿ ਉਹ ਡਾ. ਦੀ ਕਾਂਗਰਸ ਸਰਕਾਰ ਦੌਰਾਨ ਸਿੱਖਿਆ ਅਤੇ ਸਿਹਤ ਮੰਤਰੀ ਰਹੇ।