ਹੈਦਰਾਬਾਦ:ਤੇਲੰਗਾਨਾ ਦੇ ਹੈਦਰਾਬਾਦ ਦੇ ਪੌਸ਼ ਬੰਜਾਰਾ ਹਿਲਜ਼ ਖੇਤਰ ਵਿੱਚ ਇੱਕ ਪੱਬ ਵਿੱਚ ਕਥਿਤ ਤੌਰ 'ਤੇ 'ਗੈਰ-ਕਾਨੂੰਨੀ ਗਤੀਵਿਧੀਆਂ' ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 40 ਔਰਤਾਂ ਸਮੇਤ 140 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਹੈਦਰਾਬਾਦ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਟੀਮ ਨੇ ਸ਼ੁੱਕਰਵਾਰ ਨੂੰ ਬੰਜਾਰਾ ਹਿਲਜ਼ ਖੇਤਰ ਵਿੱਚ ਸਥਿਤ TOS ਪੱਬ ਵਿੱਚ ਛਾਪਾ ਮਾਰਿਆ ਅਤੇ ਕਥਿਤ ਤੌਰ 'ਤੇ ਅਸ਼ਲੀਲ ਡਾਂਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੇ ਇਲਜ਼ਾਮ ਵਿੱਚ 140 ਲੋਕਾਂ ਨੂੰ ਗ੍ਰਿਫਤਾਰ ਕੀਤਾ। ਫਿਲਹਾਲ ਪੱਬ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 20 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਅੱਧੀਆਂ ਔਰਤਾਂ ਹਨ।
ਪੱਬ ਸੀਲ ਕੀਤਾ ਗਿਆ
ਨਿਊਜ਼ ਏਜੰਸੀ ਏਐਨਆਈ ਨੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਵੈਂਕਟ ਰਮਨਾ ਦੇ ਹਵਾਲੇ ਨਾਲ ਕਿਹਾ, "ਬੀਤੀ ਰਾਤ ਅਸੀਂ ਰੋਡ ਨੰਬਰ 3 'ਤੇ ਛਾਪੇਮਾਰੀ ਕੀਤੀ ਅਤੇ 100 ਪੁਰਸ਼ਾਂ ਅਤੇ 40 ਔਰਤਾਂ ਨੂੰ ਪੱਬ 'ਤੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਹਿਰਾਸਤ ਵਿੱਚ ਲਿਆ, ਜਿਸ ਨੂੰ ਅਸੀਂ ਸੀਲ ਕਰ ਦਿੱਤਾ ਹੈ। "