ਮਹਿਲਾ ਨੇ ਸਹੁਰੇ ਪਰਿਵਾਰ ’ਤੇ ਉਸਨੂੰ ਤੇ ਉਸਦੀ 4 ਸਾਲਾ ਧੀ ਨੂੰ ਘਰੋਂ ਕੱਢਣ ਦੇ ਲਗਾਏ ਇਲਜ਼ਾਮ - woman in a village in Phagwara accused her in laws
🎬 Watch Now: Feature Video
ਜਲੰਧਰ: ਫਗਵਾੜਾ ਦੇ ਪਿੰਡ ਚੱਕ ਪ੍ਰੇਮਾ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਮਹਿਲਾ ਵੱਲੋਂ ਆਪਣੇ ਸਹੁਰੇ ਪਰਿਵਾਰ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ। ਮਹਿਲਾ ਨੇ ਸਹੁਰੇ ਪਰਿਵਾਰ ਉੱਪਰ ਉਸਨੂੰ ਤੇ ਉਸਦੀ 4 ਸਾਲਾ ਧੀ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ। ਸੁਲਿੰਦਰ ਕੌਰ ਦਾ ਕਹਿਣੈ ਕਿ ਘਰ ਵਿੱਚ ਦਾਖਲ ਹੋਣ ਲਈ ਉਹ ਪਿਛਲੇ 4 ਦਿਨਾਂ ਤੋਂ ਘਰ ਬਾਹਰ ਹੀ ਬੈਠੀ ਹੈ। ਗੱਲਬਾਤ ਦੌਰਾਨ ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਖੜ੍ਹੇ ਕੀਤੇ ਹਨ। ਮਹਿਲਾ ਨੇ ਦੱਸਿਆ ਕਿ ਪੁਲਿਸ ਉਸਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਜਿਸਦੇ ਚੱਲਦੇ ਉਸਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।