ਸਮਾਜ ਸੇਵਕਾਂ ਨੇ ਗਰੀਬ ਪਰਿਵਾਰ ਨੂੰ ਸੌਂਪਿਆ ਨਵੇਂ ਘਰ ਦੀਆਂ ਚਾਬੀਆਂ - family
🎬 Watch Now: Feature Video
ਅਜਨਾਲਾ: ਗਾਰਡਨ ਐਵੀਨਿਊ ਵਿਖੇ ਤਿੰਨ ਬੇਟੀਆਂ ਤੇ ਇੱਕ ਬੇਟੇ ਨਾਲ ਬੀਤੇ ਕਈ ਸਾਲਾਂ ਤੋਂ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਪਰਿਵਾਰ ਲਈ ਅਜਨਾਲਾ ਦੀ ਸਾਧ ਸੰਗਤ ਦਸਵੰਦ ਸੇਵਾ ਸੁਸਾਇਟੀ (ਜਰਮਨੀ) ਸਹਾਰਾ ਬਣੀ। ਜਿਸ ਵੱਲੋਂ ਜ਼ਰੂਰਤ ਮੰਦ ਪਰਿਵਾਰ ਦੀ ਬਾਹ ਫੜ ਕੇ ਪੱਕਾ ਘਰ ਬਣਾ ਕੇ ਉਸ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਆਗੂ ਭਾਈ ਅਨੋਖ ਸਿੰਘ ਜੀ ਨੇ ਕਿਹਾ ਕਿ ਪਰਿਵਾਰ ਦਾ ਮੁਖੀ ਭੁਪਿੰਦਰ ਸ਼ਰਮਾ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਝੁੱਗੀ ਨੁਮਾ ਕੱਚੇ ਘਰ ਵਿਚ ਰਹਿਣ ਲਈ ਮਜਬੂਰ ਸੀ ਜਿਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਪੱਕਾ ਘਰ ਬਣਾ ਕੇ ਦੇਣ ਸੌਂਪਿਆ ਗਿਆ।