ਗੰਦਗੀ ਤੋਂ ਅੱਕੇ ਲੋਕਾਂ ਨੇ ਲੀਡਰਾਂ ਦੀ ਬਣਾਈ ਰੇਲ ! - ਜਬਰਦਸਤ ਵਿਰੋਧ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਸੂਬਾ ਸਰਕਾਰ (State Government) ਦੇ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਗਰਾਊਂਡ ਦੀਆਂ ਵਿਕਾਸ ਦੀਆਂ ਜੋ ਤਸਵੀਰਾਂ ਦਿਖਾਈ ਦੇ ਰਹੀਆਂ ਹਨ ਉਹ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਤਸਵੀਰਾਂ ਪਰੇਸ਼ਾਨ ਤੇ ਸੋਚਣ ਲਈ ਮਜਬੂਰ ਕਰ ਦੇਣ ਵਾਲੀਆਂ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਹਨ ਜਿੱਥੇ ਇਲਾਕਾ ਵਾਸੀਆਂ ਨੇ ਸੀਵਰੇਜ ਦੀ ਸਮੱਸਿਆ (Sewerage problems) ਨੂੰ ਲੈਕੇ ਜਿੱਥੇ ਪ੍ਰਸ਼ਾਸਨ ਦੀ ਕਾਰਗੁਜਾਰੀ ਉੱਤੇ ਸਵਾਲ ਚੁੱਕੇ ਉੱਥੇ ਹੀ ਜ਼ਿਲ੍ਹੇ ਦੇ ਵੱਡੇ ਆਗੂ ਰਾਜਾ ਵੜਿੰਗ (Raja Waring) ਨੂੰ ਵੀ ਰੱਜਕੇ ਲਾਹਨਤਾਂ ਪਾਈਆਂ। ਲੋਕਾਂ ਦਾ ਕਹਿਣੈ ਕਿ ਲੀਡਰ ਵੋਟਾਂ ਦੇ ਸਮੇਂ ਹੱਥ ਜੋੜ ਕੇ ਉਨ੍ਹਾਂ ਤੋਂ ਵੋਟਾਂ ਮੰਗਣ ਆਉਂਦੇ ਹਨ ਪਰ ਜਦੋਂ ਕੰਮ ਦਾ ਸਮਾਂ ਹੁੰਦਾ ਹੈ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ। ਇਸਦੇ ਨਾਲ ਹੀ ਉਨ੍ਹਾਂ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਲੀਡਰ ਉਨ੍ਹਾਂ ਦੇ ਵਾਰਡ ‘ਚ ਵੋਟਾਂ ਮੰਗਣ ਆਇਆ ਤਾਂ ਉਸਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ।