ਸਕਾਲਰਸ਼ਿਪ ਮਾਮਲਾ:ਆਪ ਨੇ ਭੁੱਖ ਹੜਤਾਲ ਕੀਤੀ ਸਮਾਪਤ - ਰਾਸ਼ੀ ਜਾਰੀ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ:ਸਕਾਲਰਸ਼ਿਪ ਮਾਮਲੇ (Scholarship Case)ਵਿਚ ਆਮ ਆਦਮੀ ਪਾਰਟੀ ਨੇ 15 ਜੂਨ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਅੱਜ ਸਮਾਪਤ ਕਰ ਦਿੱਤੀ ਹੈ।ਇਸ ਮੌਕੇ ਅਜੈ ਸਿੰਘ ਲਿਬੜਾ ਨੇ ਕਿਹਾ ਹੈ ਕਿ ਐਸਸੀ (SC)ਵਿਦਿਆਰਥੀਆਂ ਲਈ ਸਰਕਾਰ ਸਕਾਲਰਸ਼ਿਪ ਦਿੰਦੀ ਸੀ ਪਰ ਸਕਾਲਰਸ਼ਿਪ ਨਾ ਮਿਲਣ ਕਰਕੇ ਰੋਲ ਨੰਬਰ ਜਾਰੀ ਨਹੀਂ ਹੋ ਰਹੇ ਸਨ।ਇਸ ਲਈ ਆਪ ਦੇ ਵਰਕਰਾਂ ਨੇ ਪੰਜਾਬ ਭਰ ਵਿਚ ਭੁੱਖ ਹੜਤਾਲ ਕੀਤੀ ਸੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਕਾਲਰਸ਼ਿਪ ਦੀ ਕੁੱਝ ਰਾਸ਼ੀ ਜਾਰੀ ਕੀਤੀ ਹੈ ਜਿਸ ਨੂੰ ਲੈ ਕੇ ਆਪ ਨੇ ਭੁੱਖ ਹੜਤਾਲ (Hunger strike)ਸਮਾਪਤ ਕਰ ਦਿੱਤੀ ਹੈ।ਇਸ ਮੌਕੇ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਹੈ ਕਿ ਸਰਕਾਰ ਨੂੰ ਵਿਦਿਆਰਥੀ ਦੀ ਸਕਾਲਰਸ਼ਿਪ ਜਾਰੀ ਕਰਨੀ ਪਈ।