ਯੈੱਸ ਬੈਂਕ 'ਤੇ ਆਰਬੀਆਈ ਦੀ ਪਾਬੰਦੀ ਤੋਂ ਬਾਅਦ ਪ੍ਰੇਸ਼ਾਨੀ 'ਚ ਲੋਕ - ਯੈੱਸ ਬੈਂਕ ਦਾ ਐੱਨਪੀਏ
🎬 Watch Now: Feature Video
ਯੈੱਸ ਬੈਂਕ ਦਾ ਐੱਨਪੀਏ ਵੱਧ ਜਾਣ ਦੇ ਕਾਰਨ ਆਰਬੀਆਈ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਯੈੱਸ ਬੈਂਕ ਦੇ ਖਾਤਾਧਾਰਕ ਆਪਣੇ ਖਾਤੇ ਵਿੱਚੋਂ ਹਰ ਮਹੀਨੇ ਕੇਵਲ ਹੁਣ 50 ਹਜ਼ਾਰ ਹੀ ਕਢਵਾ ਸਕਦੇ ਹਨ। ਜੋ ਯੈੱਸ ਬੈਂਕ ਦੇ ਖਾਤਾ ਧਾਰਕਾਂ ਦੇ ਲਈ ਇੱਕ ਚਿੰਤਾ ਦਾ ਕਾਰਨ ਬਣ ਗਈ ਹੈ। ਬੈਂਕ ਦੇ ਬਾਹਰ ਖੜ੍ਹੇ ਖਾਤਾ ਧਾਰਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਲਾਈਨ ਵਿੱਚ ਲੱਗੇ ਹੋਏ ਹਨ ਅਤੇ ਹਾਲੇ ਤੱਕ ਉਨ੍ਹਾਂ ਦਾ ਨੰਬਰ ਨਹੀਂ ਆਇਆ। ਉਨ੍ਹਾਂ ਨੂੰ ਆਰਬੀਆਈ ਦੇ ਨਿਰਦੇਸ਼ਾਂ ਦੇ ਬਾਅਦ ਪੈਸੇ ਕਢਵਾਉਣ ਦੇ ਲਈ ਕੂਪਨ ਦਿੱਤੇ ਜਾ ਰਹੇ ਹਨ, ਜਿਸ ਵਿਚ ਉਨ੍ਹਾਂ ਦਾ ਬਹੁਤ ਜ਼ਿਆਦਾ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਹੁਣ ਤੱਕ ਪੈਸੇ ਨਹੀਂ ਮਿਲੇ ਅਤੇ ਜੇ ਪੈਸੇ ਮਿਲ ਵੀ ਰਹੇ ਹਨ ਉਹ ਵੀ 45 ਹਜ਼ਾਰ ਹੀ ਮਿਲ ਰਹੇ ਹਨ। ਇੱਕ ਖਾਤਾ ਧਾਰਕ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ ਹੈ ਅਤੇ ਉਸ ਦਾ ਅਤੇ ਉਸ ਦੀ ਪਤਨੀ ਦਾ ਯੈੱਸ ਬੈਂਕ ਵਿੱਚ ਖਾਤਾ ਹੈ। ਵਿਆਹ ਦੇ ਲਈ ਉਸ ਨੂੰ ਜ਼ਿਆਦਾ ਰਕਮ ਦੀ ਲੋੜ ਪਵੇਗੀ ਪਰ ਇਨ੍ਹਾਂ ਨਿਰਦੇਸ਼ਾਂ ਦੇ ਕਾਰਨ ਉਹ ਜ਼ਿਆਦਾ ਪੈਸੇ ਨਹੀਂ ਕਢਵਾ ਪਾ ਰਹੇ।