Pench Tiger Reserve: ਮਾਦਾ ਬਾਘ ਦਾ ਆਪਣੇ 4 ਬੱਚਿਆਂ ਨਾਲ ਵੀਡੀਓ ਹੋ ਰਿਹੈ ਵਾਇਰਲ - ਸ਼ਾਵਕ ਦੀ ਉਮਰ ਡੇਢ ਮਹੀਨੇ ਦੇ ਕਰੀਬ
🎬 Watch Now: Feature Video
ਮੱਧ ਪ੍ਰਦੇਸ਼: ਪੇਂਚ ਟਾਈਗਰ ਰਿਜ਼ਰਵ (Pench Tiger Reserve) 'ਚ ਇਕ ਬਾਘ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਰਿਜ਼ਰਵ ਦੇ ਕਰਮਾਜਿਰੀ ਕੋਰ ਖੇਤਰ ਵਿੱਚ ਜੰਗਲ ਸਫਾਰੀ ਦੌਰਾਨ, ਮੰਗਲਵਾਰ ਸਵੇਰੇ ਸੈਲਾਨੀਆਂ ਨੇ ਚਾਰ ਛੋਟੇ ਬੱਚਿਆਂ (arrival of four cubs in Pench National Park) ਦੇ ਨਾਲ ਮਾਦਾ ਬਾਘ ਨੂੰ ਦੇਖਿਆ। ਪੀਟੀਆਰ ਦੇ ਡਿਪਟੀ ਡਾਇਰੈਕਟਰ ਰਜਨੀਸ਼ ਸਿੰਘ ਨੇ ਦੱਸਿਆ ਕਿ ਸੈਲਾਨੀਆਂ ਨੇ ਸਵੇਰੇ ਮਾਦਾ ਬਾਘ ਨੂੰ ਸ਼ਾਵਕਾਂ (ਬੱਚਿਆਂ) ਸਮੇਤ ਸੜਕ ਪਾਰ ਕਰਦੇ ਦੇਖਿਆ। ਉਨ੍ਹਾਂ ਦੱਸਿਆ ਕਿ ਬਾਘੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਸ਼ਾਵਕ ਦੀ ਉਮਰ ਡੇਢ ਮਹੀਨੇ ਦੇ ਕਰੀਬ ਹੈ। ਕੁਝ ਸੈਲਾਨੀਆਂ ਨੇ ਆਪਣੇ ਮੋਬਾਈਲ ਫੋਨ ਤੋਂ ਮਾਦਾ ਬਾਘਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਪੀਟੀਆਰ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਵੀ ਸ਼ੇਅਰ ਕੀਤਾ ਹੈ।