'ਰਬੜ ਦਾ ਗੁੱਡਾ ਬਣਿਆ ਮੁੱਖ ਮੰਤਰੀ ਚਾਬੀ ਦੇ ਕੇ ਛੱਡ ਦਿੰਦੇ' - ਪੰਜਾਬ ਪੁਲਿਸ ਦੀ ਲੋੜ ਸੂਬੇ ਦੀ ਸੁਰੱਖਿਆ
🎬 Watch Now: Feature Video

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ। ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਰਬੜ ਦਾ ਗੁੱਡਾ ਬਣੇ ਹੋਏ ਹਨ, ਜਿਨਾਂ ਨੂੰ ਚਾਬੀ ਦੇ ਨਾਲ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਲੋੜ ਸੂਬੇ ਦੀ ਸੁਰੱਖਿਆ ਲਈ ਹੈ ਪਰ ਪੰਜਾਬ ਦੀ ਪੁਲਿਸ ਅਰਵਿੰਦ ਕੇਜਰੀਵਾਲ ਖਿਲਾਫ਼ ਬੋਲਣ ਵਾਲੇ ਜੋ ਸੱਚ ਦੀ ਆਵਾਜ਼ ਚੁੱਕਦੇ ਹਨ,ਉਨ੍ਹਾਂ 'ਤੇ ਪਰਚੇ ਦੇ ਰਹੀ ਹੈ।