ਉੱਚ ਅਧਿਕਾਰੀਆਂ ਦੇ ਦਫ਼ਤਰ ਅੰਦਰ ਮੋਬਾਇਲ ਲਿਜਾਉਣ ਨੂੰ ਮਨਾਹੀ, ਲੋਕਾਂ ਨੇ ਜਤਾਇਆ ਵਿਰੋਧ - ਕੁਰੱਪਸ਼ਨ ਨੂੰ ਖ਼ਤਮ ਕਰਨ
🎬 Watch Now: Feature Video
ਬਠਿੰਡਾ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਰੱਪਸ਼ਨ ਨੂੰ ਖ਼ਤਮ ਕਰਨ ਦੇ ਲਈ ਬੇਸ਼ੱਕ ਇੱਕ ਮੋਬਾਇਲ ਨੰਬਰ ਜਾਰੀ ਕੀਤਾ ਸੀ ਜਿਸ ਨੂੰ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਇਸ ਨੰਬਰ ’ਤੇ ਆਡੀਓ ਜਾਂ ਵੀਡੀਓ ਬਣਾ ਕੇ ਪਾ ਸਕਦੇ ਹੋ ਜਿਸ ਦੇ ਖਿਲਾਫ ਤੁਰੰਤ ਕਾਰਵਾਈ ਹੋਵੇਗੀ, ਪਰ ਬਠਿੰਡਾ ਦੇ ਮਿੰਨੀ ਸੈਕੀਟ੍ਰੀਏਟ ਵਿੱਚ ਵੱਖ-ਵੱਖ ਵੱਡੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਬਾਹਰ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ ਕਿ ਅੰਦਰ ਮੋਬਾਇਲ ਫੋਨ ਲਿਜਾਉਣਾ ਮਨ੍ਹਾਂ ਹੈ। ਜਿਸਦਾ ਸ਼ਹਿਰਵਾਸੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਸੀਐੱਮ ਮਾਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਉਲਟ ਕੰਮ ਚੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਅਧਿਕਾਰੀਆਂ ਦੇ ਉੱਪਰ ਵੀ ਕੁਝ ਕਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਕੋਈ ਮੋਬਾਇਲ ਫੋਨ ਅੰਦਰ ਲਿਜਾਉਣ ਨਹੀਂ ਦੋਵੇਗਾ ਤਾਂ ਉਹ ਕਿਵੇਂ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕ ਸਕਣਗੇ।