SYL ਦੇ ਮੁੱਦੇ ਉੱਤੇ ਮਨੀਸ਼ ਤਿਵਾੜੀ ਦਾ ਮੁੱਖ ਮੰਤਰੀ ਉੱਤੇ ਤਿੱਖਾ ਵਾਰ
🎬 Watch Now: Feature Video
ਰੂਪਨਗਰ ਦੇ ਪਿੰਡਾਂ ਦੇ ਵਿੱਚ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਦੌਰਾ ਕੀਤਾ ਗਿਆ। SYL ਦੇ ਮੁੱਦੇ 'ਤੇ ਬੋਲਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪਹਿਲਾ ਪਾਣੀ ਦੀ ਅਸੈਸਮੈਂਟ ਕਰਵਾਈ ਜਾਵੇ ਕਿਉਂ ਕਿ ਜਿਸ ਅਸੈਸਮੈਂਟ ਦੇ ਅਧਾਰ 'ਤੇ ਪਾਣੀ ਮੰਗਿਆ ਜਾ ਰਿਹਾ ਹੈ ਉਹ ਅਸੈਸਮੈਂਟ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐੱਲ ਦਾ ਮੁੱਦਾ ਪੰਜਾਬ ਦੀਆਂ ਭਾਵਨਾਵਾ ਨਾਲ ਜੁੜਿਆ ਹੋਇਆ ਹੈ 'ਤੇ ਪੰਜਾਬੀਆ ਦੀ ਸਹਿਣਸ਼ੀਲਤਾ ਦਾ ਟੈਸਟ ਨਹੀਂ ਲੈਣਾ ਚਾਹੀਦਾ। ਬਿਨਾ ਲੋਕਾ ਦੀ ਭਾਵਨਾ ਨੂੰ ਸਮਝੇ ਕੋਈ ਵੀ ਕਦਮ ਨਹੀਂ ਚੱਕਣਾ ਚਾਹੀਦਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ 'ਤੇ ਸਪੱਸ਼ਟ ਸ਼ਟੈਂਡ ਲੈਣਾ ਚਾਹੀਦਾ ਹੈ ਜਿਸ ਤਰਾਂ ਪਹਿਲੀਆਂ ਸਰਕਾਰਾਂ ਲੈਂਦੀਆ ਰਹੀਆਂ ਹਨ ਸਰਬ-ਉੱਚ ਅਦਾਲਤ ਅਤੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਹੈ। ਪੰਜਾਬ ਪਾਣੀ ਦੇਣ ਲਈ ਤਿਆਰ ਨਹੀ ਹੈ।