ਮੇਰਠ 'ਚ ਵਿਅਕਤੀ ਨੇ ਥੁੱਕ ਕੇ ਬਣਾਈ ਤੰਦੂਰ ਦੀ ਰੋਟੀ - ਵਿਅਕਤੀ ਨੇ ਥੁੱਕ ਕੇ ਬਣਾਈ ਤੰਦੂਰ ਦੀ ਰੋਟੀ
🎬 Watch Now: Feature Video
ਮੇਰਠ: ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਸ਼ਾਇਦ ਤੰਦੂਰ ਦੀ ਰੋਟੀ ਤੋਂ ਤੁਹਾਡਾ ਮਨ ਉੱਠ ਜਾਵੇ। ਜੀ ਹਾਂ, ਕਿਉਂਕਿ ਇੱਥੇ ਇੱਕ ਵਿਆਹ ਸਮਾਗਮ ਵਿੱਚ ਇੱਕ ਵਿਅਕਤੀ ਥੁੱਕ ਕੇ ਤੰਦੂਰ ਦੀਆਂ ਰੋਟੀਆਂ ਬਣਾਉਂਦੇ ਕੈਮਰੇ ਵਿੱਚ ਕੈਦ ਹੋ ਗਿਆ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੰਦੂਰ ਦੀ ਰੋਟੀ ਬਣਾਉਣ ਵਾਲਾ ਇਹ ਵਿਅਕਤੀ ਰੋਟੀ ਬਣਾਉਂਦੇ ਸਮੇਂ ਉਸ 'ਚ ਥੁੱਕ ਰਿਹਾ ਹੈ, ਜਿਸ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਮੇਰਠ ਦੇ ਖਰਖੋਦਾ ਥਾਣਾ ਖੇਤਰ ਦੇ ਅਤਰਾਨਾ ਦਾ ਹੈ। ਮੁਲਜ਼ਮ ਦਾ ਨਾਂ ਫਿਰੋਜ਼ ਹੈ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਜੇਲ ਭੇਜ ਦਿੱਤਾ ਹੈ।