6 ਸਾਲਾਂ ਧੀ ਅਤੇ ਪਤਨੀ ਦਾ ਕਤਲ ਕਰਨ ਵਾਲਾ ਨਸ਼ੇੜੀ ਪੁਲਿਸ ਅੜਿਕੇ - killer husband arrested who killed daughter and wife in bathinda
🎬 Watch Now: Feature Video
ਬਠਿੰਡਾ: ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਲੱਕੜ ਦੀ ਫੱਟੀ ਮਾਰ ਕੇ ਆਪਣੀ ਪਤਨੀ ਅਤੇ ਛੇ ਸਾਲਾਂ ਬੇਟੀ ਦਾ ਦੋਹਰਾ ਕਤਲ ਕਰਨ ਵਾਲਾ ਮੁੱਖ ਕਥਿਤ ਦੋਸ਼ੀ ਤਲਵੰਡੀ ਸਾਬੋ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦਕਿ ਉਸ ਦੇ ਮਾਤਾ ਪਿਤਾ ਦੀ ਪੁਲਿਸ ਭਾਲ ਕਰ ਰਹੀ ਹੈ। ਮਾਮਲੇ ’ਚ ਥਾਣਾ ਇੰਚਾਰਜ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਸਰਾਬੀ ਵਿਅਕਤੀ ਨੇ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਅਤੇ ਉਸਦੇ ਮਾਤਾ ਪਿਤਾ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ, ਜਿਸ ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁੱਖ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਮਾਤਾ ਪਿਤਾ ਦੀ ਭਾਲ ਕੀਤਾ ਜਾ ਰਹੀ ਹੈ। ਦੂਜੇ ਪਾਸੇ ਉਕਤ ਦੋਸ਼ੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਦਾ ਚਰਿੱਤਰ ਸਹੀ ਨਹੀਂ ਸੀ।