ਹਾਈਕੋਰਟ ਨੇ ਬੰਧਕ ਮਜਦੂਰਾਂ ਨੂੰ ਮੁਕਤ ਕਰਵਾਉਣ ਦੇ ਡੀਸੀ ਨੂੰ ਦਿੱਤੇ ਆਦੇਸ਼ - ਬੰਧਕ ਮਜਦੂਰਾਂ
🎬 Watch Now: Feature Video
ਚੰਡੀਗੜ੍ਹ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਦੇ ਖਮਾਣੋਂ 'ਚ ਇੱਟਾ ਦੇ ਭੱਠੇ 'ਤੇ ਯੂਪੀ ਤੋਂ ਕੰਮ ਕਰਨ ਆਏ ਮਜ਼ਦੂਰਾਂ ਨੂੰ ਬੰਧਕ ਬਣਾਕੇ ਗੈਰ ਕਾਨੂੰਨੀ ਕੰਮ ਕਰਵਾਇਆ ਜਾ ਰਿਹਾ ਹੈ। ਉੱਥੇ ਕੰਮ ਕਰਨ ਵਾਲੇ ਮਜਦੂਰਾਂ ਦੀ ਗਿਣਤੀ 25 ਤੋਂ 30 ਦੇ ਵਿੱਚ ਹੈ। ਉਨ੍ਹਾਂ ਮਜਦੂਰਾਂ ਨੰ ਸਿਰਫ਼ ਰੋਟੀ ਦੇ ਕੇ ਦਿਨ ਰਾਤ ਕੰਮ ਕਰਵਾਇਆ ਦਾ ਰਿਹਾ ਹੈ। ਇਹ ਗੱਲ ਦੀ ਜਾਣਕਾਰੀ ਸੰਜੀਵ ਨਾਮ ਦੇ ਨੌਜਵਾਨ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਦਿੱਤੀ ਹੈ। ਹਾਈਕੋਰਟ ਵੱਲੋਂ ਫ਼ਤਿਹਗੜ੍ਹ ਸਾਹਿਬ ਦੇ ਡੀਸੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬੰਧਕ ਬਣਾਏ ਗਏ ਮਜਦੂਰਾਂ ਅਤੇ ਬਾਲ ਮਜਦੂਰਾਂ ਨੂੰ ਮੁਕਤ ਕਰਵਾਇਆ ਜਾਵੇ ਅਤੇ ਆਰੋਪੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।