ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਨਵੀਂ ਭਰਤੀ ਖਿਲਾਫ ਰੋਸ ਪ੍ਰਦਰਸ਼ਨ - ਵਿਧਾਨ ਸਭਾ ਚੋਣਾਂ
🎬 Watch Now: Feature Video
ਹੁਸ਼ਿਆਰਪੁਰ:ਗੈਸਟ ਫੈਕਲਟੀ ਅਧਿਆਪਕਾਂ (Guest faculty teachers) ਵਿਚ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਨਵੀ ਭਰਤੀ ਦੇ ਵਿਰੁੱਧ ਰੋਸ ਦੇਖਣ ਨੂੰ ਮਿਲਿਆ। ਮਾਨਯੋਗ ਹਾਈ ਕੋਰਟ (Hon'ble High Court) ਦੇ ਸਟੇ ਆਰਡਰ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਉਂਦੇ ਇਹਨਾਂ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਸਰਕਾਰੀ ਗੌਰਮਿੰਟ ਕਾਲਜ ਦੇ ਪ੍ਰਿੰਸੀਪਲ (Principal of Government College) ਦੇ ਕਮਰੇ ਵਿਚ ਜਾ ਕੇ ਰੋਸ ਪ੍ਰਗਟ ਕੀਤਾ ਗਿਆ। ਗੈਸਟ ਫੈਕਲਟੀ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਸਰਕਾਰ ਧੱਕਾ ਕਰੇਗੀ ਤਾਂ ਉਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ।ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਦਾ ਵਿਰੋਧ ਕਰਾਂਗੇ।