ਗੜ੍ਹਸ਼ੰਕਰ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ - police solved the mystery
🎬 Watch Now: Feature Video
ਗੜ੍ਹਸ਼ੰਕਰ ਦੇ ਪਿੰਡ ਕੁਨੈਲ ਵਿਖੇ ਪਿਛਲੇ ਮਹੀਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਦੀ ਬਾਅਦ ਵਿਚ ਪਹਿਚਾਣ ਲਖਪ੍ਰੀਤ ਸਿੰਘ ਵਾਸੀ ਪਿੰਡ ਗਰਲੇ ਢਾਹਾਂ ਵਜੋਂ ਹੋਈ ਸੀ। ਪੁਲਿਸ ਵੱਲੋਂ ਮੌਕੇ ਉੱਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ। ਬਾਅਦ ਵਿਚ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਪਤਾ ਲੱਗਾ ਕਿ ਲਖਪ੍ਰੀਤ ਸਿੰਘ ਦੀ ਮੌਤ ਉਸ ਦੇ ਸਾਥੀਆਂ ਵੱਲੋਂ ਉਸ ਦੇ ਕੋਈ ਨਸ਼ੀਲਾ ਟੀਕਾ ਲਗਾਉਣ ਨਾਲ ਹੋਈ ਸੀ। ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਲਖਪ੍ਰੀਤ ਦੇ ਸਾਥੀ ਉਸ ਦੀ ਲਾਸ਼ ਨੂੰ ਸਕੂਟਰੀ ਉੱਤੇ ਰੱਖ ਕੇ ਪਿੰਡ ਕੁਨੈਲ ਦੇ ਵੀਰਾਨ ਇਲਾਕੇ ਵਿਚ ਸੁੱਟ ਗਏ ਸਨ। ਜਿਸ ਉੱਤੇ ਥਾਣਾ ਗੜ੍ਹਸ਼ੰਕਰ ਦੇ ਐਸਐਚਓ ਕਰਨੈਲ ਸਿੰਘ ਵਲੋਂ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਸੰਗਤ ਸਿੰਘ ਵਾਸੀ ਚਣਕੋਆ, ਹਰਦੀਪ ਸਿੰਘ ਵਾਸੀ ਕੁਲਪੁਰ ਤੇ ਬਲਵਿੰਦਰ ਸਿੰਘ ਵਾਸੀ ਰੋੜ ਮਜਾਰਾ ਨੂੰ ਉਕਤ ਮੁਕੱਦਮੇ ਵਿਚ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।