ਘੱਲੂਘਾਰਾ ਦਿਵਸ ਅਤੇ ਜ਼ਿਮਨੀ ਚੋਣ ਦੇ ਸਬੰਧ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
🎬 Watch Now: Feature Video
ਬਰਨਾਲਾ: ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਪਾ ਤਹਿਸੀਲ ਦੇ ਡੀ ਐੱਸ ਪੀ ਗੁਰਵਿੰਦਰ ਸਿੰਘ, ਐੱਸ ਐੱਚ ਓ ਸਹਿਣਾ ਬਲਦੇਵ ਸਿੰਘ,ਐੱਸ ਐੱਚ ਓ ਬਲਤੇਜ ਸਿੰਘ ਭਦੌੜ ਦੀ ਅਗਵਾਈ ਹੇਠ ਭਦੌੜ ਅਤੇ ਆਸਪਾਸ ਦੇ ਪਿੰਡਾਂ ਵਿੱਚ ਪੁਲਿਸ ਨੇ ਫਲੈਗ ਮਾਰਚ ਕੱਢਿਆ। ਇਸ ਮੌਕੇ ਡੀਐੱਸਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਦੇ ਮੌਕੇ ਜਨਤਾ 'ਚ ਸ਼ਾਂਤੀ ਬਣਾਈ ਰੱਖਣ ਲਈ ਅਤੇ ਲੋਕ ਸਭਾ ਹਲਕਾ ਸੰਗਰੂਰ 'ਚ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਸਬੰਧ 'ਚ ਪੁਲਿਸ ਵੱਲੋਂ ਇਹ ਫਲੈਗ ਮਾਰਚ ਕੱਢਿਆ ਗਿਆ ਹੈ।