ਦਿੱਲੀ ਧਰਨੇ 'ਚ ਗਏ ਕਿਸਾਨਾਂ ਦੇ ਹੱਕ 'ਚ ਆਏ ਮਜਦੂਰ - ਵੀਡੀਓ ਰਾਹੀਂ ਮੈਸਿਜ
🎬 Watch Now: Feature Video
ਫ਼ਰੀਦਕੋਟ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਲੀ ਧਰਨਾਂ ਦੇ ਰਹੇ ਹਨ। ਕਿਸਾਨਾਂ ਦੇ ਹੱਕ ਵਿੱਚ ਦੇਸ ਦੇ ਵੱਖ-ਵੱਖ ਸੂਬਿਆਂ ਅਤੇ ਹਰ ਵਰਗਾਂ ਦੇ ਲੋਕ ਆ ਰਹੇ ਹਨ। ਉਥੇ ਹੀ ਫ਼ਰੀਦਕੋਟ ਜ਼ਿਲ੍ਹੇ ਤੋਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਕਿਸਾਨਾਂ ਦੀ ਮਦਦ ਕਰਨ ਲਈ ਪਿੰਡ ਨਵਾਂ ਟਹਿਣਾ ਦੇ ਮਜਦੂਰ ਪਰਿਵਾਰ ਆਏ ਅੱਗੇ। ਪਿੰਡ ਦੇ ਮਜਦੂਰ ਵੀਰਾਂ ਨੇ ਇਕ ਵੀਡੀਓ ਰਾਹੀਂ ਮੈਸਿਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਘਰੇਲੂ ਮਜਬੂਰੀਆਂ ਦੇ ਚਲਦੇ ਦਿੱਲੀ ਧਰਨੇ ਵਿੱਚ ਤਾਂ ਨਹੀਂ ਆ ਸਕਦੇ, ਪਰ ਪਿੰਡ ਰਹਿ ਕੇ ਤੁਹਾਡਾ ਸਾਥ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਕਿਸਾਨ ਜੋ ਦਿੱਲੀ ਗਏ ਹਨ ਉਨ੍ਹਾਂ ਕਿਸਾਨਾਂ ਦੀ ਫਸਲਾਂ ਦੀ ਦੇਖਭਾਲ ਜਾਂ ਕੋਈ ਘਰਾਂ ਦੇ ਜਰੂਰੀ ਕੰਮ ਹਨ ਜੋ ਉਹ ਅਸੀਂ ਕਰ ਸਕਦੇ ਹਨ, ਉਹ ਵੀ ਮੁਫ਼ਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ।