22 ਜੁਲਾਈ ਲਈ ਕਿਸਾਨਾਂ ਨੂੰ ਤਿਆਰ ਹੋਣ ਦੀ ਕੀਤੀ ਅਪੀਲ - leader
🎬 Watch Now: Feature Video
ਗਿੱਦੜਬਾਹਾ: ਪਿਓਰੀ ਵਾਲਾ ਫਾਟਕ ਗੁਰਦੁਆਰਾ ਦਸਵੀਂ ਗੇਟ ਦੇ ਬਾਹਰ ਚੱਲ ਰਹੇ ਸਾਂਝੇ ਮੋਰਚੇ ਦੇ ਧਰਨੇ ਉੱਪਰ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ 22 ਜੁਲਾਈ ਨੂੰ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ 22 ਜੁਲਾਈ ਦੇ ਪ੍ਰੋਗਰਾਮ ਦੀਆਂ ਰਣਨੀਤੀਆਂ ਬਾਰੇ ਵੀ ਦੱਸਿਆ ਹੈ। ਈ.ਟੀ.ਵੀ. ਭਾਰਤ ਦੇ ਪੱਤਰਕਾਰ ਰਾਜਦੀਪ ਸਿੰਘ ਭੁੱਲਰ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਨੇ ਦੱਸਿਆ, ਕਿ ਉਨ੍ਹਾਂ ਵੱਲੋਂ 22 ਜੁਲਾਈ ਦੇ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਤਿਆਰ ਹੋਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਨੂੰ ਲੈਕੇ ਕਿਸਾਨਾਂ ਵਿੱਚ ਵੀ ਭਾਰ ਉਤਸ਼ਾਹ ਦੇਖਣ ਨੂੰ ਮਿਲਿਆ।