'ਕੇਜਰੀਵਾਲ ਨੇ ਮੰਨਿਆ ਭਗਵੰਤ ਮਾਨ ਸੀਐੱਮ ਬਣਨ ਦੇ ਲਾਇਕ ਨਹੀਂ, ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ' - daljit cheema statement on bhagwant mann
🎬 Watch Now: Feature Video
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਬਣੇ ਜਰਨੈਲ ਸਿੰਘ ਨੇ ਦਿੱਲੀ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਤੇ ਬਾਗੀ ਆਪ ਦੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ, ਜਿਸ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋਣ ਲੱਗ ਪਈ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਜਿਤਾ ਕੇ ਭੇਜੇ ਪਰ ਹੁਣ ਲੋਕ ਕੇਜਰੀਵਾਲ ਦੀ ਰਣਨੀਤੀ ਤੋਂ ਪਛਤਾ ਰਹੇ ਹਨ। ਕਿਉਂਕਿ ਉਨ੍ਹਾਂ ਦਾ ਕੋਈ ਵਿਧਾਇਕ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਿਹਾ, ਕਿਸੇ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ ਤੇ ਕਿਸੇ ਵੀ ਵਿਧਾਇਕ ਨੇ ਸਾਰਥਕ ਕੰਮ ਨਹੀਂ ਕੀਤਾ। ਭਗਵੰਤ ਮਾਨ ਵੱਲੋਂ 2022 ਦੇ ਵਿੱਚ ਵਿਧਾਨ ਸਭਾ ਦੀ ਗੈਲਰੀ 'ਚ ਦੇਖੇ ਜਾਣ ਬਾਰੇ ਦਿੱਤੇ ਬਿਆਨ 'ਤੇ ਦਲਜੀਤ ਚੀਮਾ ਨੇ ਵਿਅੰਗ ਕਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਵੀ ਹੁਣ ਭਗਵੰਤ ਮਾਨ 'ਤੇ ਭਰੋਸਾ ਨਹੀਂ ਰਿਹਾ ਕਿਉਂਕਿ ਕੇਜਰੀਵਾਲ ਖੁਦ ਕਹਿ ਚੁੱਕੇ ਹਨ ਕਿ ਭਗਵੰਤ ਮਾਨ ਕੋਲ ਹਾਲੇ ਤਜਰਬਾ ਨਹੀਂ ਹੈ ਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੇ ਬਿਆਨ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਚੀਮਾ ਨੇ ਕਿਹਾ ਕਿ ਜੇ ਕੇਜਰੀਵਾਲ ਖੁਦ ਕਹਿ ਰਹੇ ਹਨ ਕਿ ਭਗਵੰਤ ਮਾਨ ਸੀਐੱਮ ਬਣਨ ਦੇ ਲਾਇਕ ਨਹੀਂ ਤਾਂ ਇਸ ਤੋਂ ਵੱਡੀ ਬੇਇੱਜ਼ਤੀ ਦੀ ਭਗਵੰਤ ਮਾਨ ਦੀ ਹੋਰ ਕੀ ਹੋ ਸਕਦੀ ਹੈ।