ਤਹਿਸੀਲ ਦਾ ਨਹੀਂ ਭਰਿਆ ਬਿੱਲ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਕੱਟਿਆ ਬਿਜਲੀ ਕੁਨੈਕਸ਼ਨ - electricity connection of the tehsil was cut
🎬 Watch Now: Feature Video
ਮੁਕੇਰੀਆਂ ਤਹਿਸੀਲ ਦਾ ਲਗਪਗ 26 ਲੱਖ ਰੁਪਏ ਬਿਜਲੀ ਬਿੱਲ ਜਮ੍ਹਾਂ ਨਾ ਹੋਣ ਕਾਰਨ ਪਾਵਰਕਾਮ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਹਿਸੀਲ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਜਿੱਥੇ ਤਹਿਸੀਲ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਮੁਕੇਰੀਆਂ ਤਹਿਸੀਲ ਵੱਲੋਂ ਕਰੀਬੀ 26 ਲੱਖ ਰੁਪਏ ਬਿੱਲ ਅਦਾ ਕਰਨਾ ਸੀ ਤੇ ਬਿਜਲੀ ਬੋਰਡ ਵੱਲੋਂ ਜਲਦ ਬਾਜ਼ੀ ਵਿਚ ਕਨੈਕਸ਼ਨ ਕੱਟ ਦਿੱਤਾ ਗਿਆ।