ਸਕੂਲ ਜਾਣ ਦੀ ਉਮਰ 'ਚ ਬੱਚੇ ਗਏ ਜੇਲ - ਝੂਠ ਮਾਮਲਾ ਦਰਜ਼
🎬 Watch Now: Feature Video

ਤਰਨ ਤਾਰਨ: ਪਿੰਡ ਖਾਰਾ ਵਿਖੇ 12 ਸਾਲਾ ਬੱਚਿਆਂ 'ਤੇ 5 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਗੱਲ ਨੂੰ ਸੁਣਕੇ ਬੱਚਿਆਂ ਦੇ ਪਰਿਵਾਰ ਵਾਲਿਆ ਦਾ ਰੋ-ਰੋ ਬੁਰਾ ਹਾਲ ਹੋਇਆ ਅਤੇ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਨਿਰਦੋਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ 'ਤੇ ਗਲਤ ਇਲਜ਼ਾਮ ਲਗਾਇਆ ਗਿਆ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰਾ ਨੇ ਪੁਲਿਸ 'ਤੇ ਦੋਸ਼ ਲਗਾਏ ਹਨ ਅਤੇ ਪੁਲਿਸ ਨੇ ਛੋਟੇ-ਛੋਟੇ ਬੱਚਿਆ 'ਤੇ ਝੂਠ ਮਾਮਲਾ ਦਰਜ਼ ਕੀਤਾ। ਬੱਚਿਆਂ ਦੇ ਪਰਿਵਾਰਕ ਮੈਂਬਰਾ ਨੇ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ।