ਗੈਸ ਕਟਰ ਦੀ ਮਦਦ ਏਟੀਐਮ ਵਿੱਚੋਂ ਲੁੱਟੇ 17 ਲੱਖ, ਦੇਖੋ CCTV ਵੀਡੀਓ - ਏਟੀਐਮ ਵਿੱਚੋਂ 17 ਲੱਖ ਰੁਪਏ ਚੋਰੀ
🎬 Watch Now: Feature Video
ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਭਾਮ ਦੇ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਚੋਂ 17 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਚੋਰੀ ਦੀ ਸਾਰੀ ਘਟਨਾ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ (cctv video of seventeen lakh rupees robbery) ਵਿੱਚ ਕੈਦ ਹੋ ਗਈ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਸੀਸੀਟੀਵੀ ਫੂਟੇਜ਼ ਦੇ ਆਧਾਰ 'ਤੇ ਰਾਤ ਤਕਰੀਬਨ ਡੇਢ ਵਜੇ ਦੇ ਕਰੀਬ ਤਿੰਨ ਅਣਪਛਾਤੇ ਨੌਜਵਾਨ ਜੋ ਕਿ ਗੈਸ ਕਟਰ ਦੇ ਨਾਲ ਏਟੀਐਮ ਨੂੰ ਕੱਟ ਕੇ ਉਸ ਵਿੱਚ ਪਏ 17 ਲੱਖ ਰੁਪਏ ਲੁੱਟ ਕੇ ਲੈ ਗਏ ਹਨ। ਚੱਬੇਵਾਲ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸੀਸੀਟੀਵੀ ਦੇ ਆਧਾਰ ਤੇ ਉਨ੍ਹਾਂ ਵੱਲੋਂ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।