ਐਗਰੀਜੋਨ ਸੁਪਰ ਸੀਡਰ ਮੇਲੇ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਦਿੱਤੇ 70 ਸੁਪਰ ਸੀਡਰ - straw management In Hoshiarpur
🎬 Watch Now: Feature Video

ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਮੰਨਾ ਸਿੰਘ ਐਡ ਸੰਜ ਵਿਖੇ ਜੀਐਸਏ ਇੰਡਸਟਰੀ ਵੱਲੋਂ ਐਗਰੀਜੋਨ ਸੁਪਰ ਸੀਡਰ ਮੇਲਾ ਕਰਵਾਇਆ ਗਿਆ। ਜਿੱਥੇ ਕਿਸਾਨਾਂ ਦੀ ਮੁੱਖ ਮੰਗ ਤੇ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਕਰੀਬ 70 ਸੁੱਪਰ ਸੀਡਰ ਮੁਹੱਈਆ ਕਰਵਾਏ ਗਏ। ਇਸ ਮੌਕੇ ਐਗਰੀਯੋਨ ਦੇ ਜੀਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਪਰ ਸੀਡਰ ਤੇ ਸਬਸਿਡੀ ਦਿੱਤੀ ਗਈ ਹੈ ਅਤੇ ਕਿਸਾਨਾਂ ਵਿੱਚ ਇਸ ਸੁਪਰ ਸੀਡਰ ਨੂੰ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।