ਮਹਾਰਾਣੀ ਅਲਿਜਾਬੈਥ ਲਈ ਆਤਮਿਕ ਸਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਅਰਦਾਸ - ਮਹਾਰਾਣੀ ਅਲਿਜਾਬੈਥ ਲਈ ਆਤਮਿਕ ਸਾਂਤੀ
🎬 Watch Now: Feature Video
ਅੰਮ੍ਰਿਤਸਰ:- ਬੀਤੇ ਦਿਨ੍ਹੀਂ ਇੰਗਲੈਡ ਦੀ ਮਹਾਰਾਣੀ ਅਲਿਜਾਬੈਥ ਦੇ ਹੋਏ ਦਿਹਾਂਤ ਸੰਬਧੀ ਉਹਨਾ ਦੀ ਆਤਮਿਕ ਸਾਂਤੀ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ 19 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਆਗੂਆ ਵੱਲੋਂ ਉਹਨਾਂ ਦੀ ਆਤਮਿਕ ਸਾਂਤੀ ਦੀ ਅਰਦਾਸ ਕੀਤੀ ਗਈ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਬੀਰ ਸਿੰਘ ਸੰਧੂ ਦੀ ਅਗਵਾਈ ਵਿਚ ਮੈਬਰਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਮਹਾਰਾਣੀ ਇੰਗਲੈਡ ਅਲਿਜਾਬੈਥ ਦੀ ਆਤਮਿਕ ਸਾਂਤੀ ਦੀ ਅਰਦਾਸ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਮਹਾਰਾਣੀ ਅਲਿਜਾਬੈਥ ਵੱਲੋਂ ਆਪਣੇ ਅੰਮ੍ਰਿਤਸਰ ਦੌਰੇ ਮੌਕੇ ਇੰਗਲੈਡ ਦੀਆ ਫੌਜਾਂ ਵੱਲੋਂ ਕੀਤੀ ਕਾਰਵਾਈ ਤੇ ਮੁਆਫੀ ਮੰਗ ਆਪਣੀ ਬੜਪਣ ਦਿਖਾਇਆ ਸੀ। ਜਿਸਦੇ ਚੱਲਦੇ ਅੱਜ ਉਹਨਾਂ ਦੀ ਆਤਮਿਕ ਸਾਂਤੀ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਅਰਦਾਸ ਕੀਤੀ ਗਈ ਹੈ।