ਫਰੀਦਕੋਟ ਜੇਲ੍ਹ ’ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਬਰਾਮਦ - 7 mobile phones recovered from 7 inmates
🎬 Watch Now: Feature Video

ਫਰੀਦਕੋਟ: ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਜੋ ਕਿ ਅਕਸਰ ਵਿਵਾਦਾਂ 'ਚ ਰਹਿੰਦੀ ਹੈ, ਉਸ ਸਮੇਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ, ਜਦੋਂ ਜੇਲ ਦੇ ਅੰਦਰ ਤਲਾਸ਼ੀ ਮੁਹਿੰਮ ਦੇ ਤਹਿਤ ਵੱਖ-ਵੱਖ ਬੈਰਕਾਂ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ ਅਤੇ ਜੇਲ੍ਹ 'ਚੋਂ 7 ਮੋਬਾਇਲ ਫੋਨ ਬਰਾਮਦ ਹੋਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਇਕ ਪੱਤਰ ਮਿਲਿਆ ਸੀ, ਜਿਸ ਅਨੁਸਾਰ ਤਲਾਸ਼ੀ ਮੁਹਿੰਮ ਦੌਰਾਨ 7 ਮੋਬਾਇਲ ਫੋਨ, ਸਿ.ਮ. ਅਤੇ ਵੱਖ-ਵੱਖ ਬੈਰਕਾਂ 'ਚ ਬੰਦ 7 ਬੰਦਿਆਂ ਕੋਲੋਂ ਚਾਰਜਰ ਬਰਾਮਦ ਕੀਤੇ ਗਏ, ਜਿਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿੰਨ੍ਹਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਜੇਲ ਦੇ ਅੰਦਰ ਹੀ ਇਹ ਮੋਬਾਇਲ ਕਿਸ ਤਰੀਕੇ ਨਾਲ ਪਹੁੰਚਾਇਆ ਅਤੇ ਜੇਕਰ ਕਿਸੇ ਵਿਅਕਤੀ ਦਾ ਪਤਾ ਲੱਗਾ ਹੈ ਅਤੇ ਇਸ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।