ਗੈਸ ਏਜੰਸੀ ਦੀ ਗੱਡੀ ਦੇ ਡਰਾਇਵਰ ਤੋਂ ਪਿਸਤੋਲ ਦੀ ਨੋਕ ਲੁੱਟ - 48200 ਰੁਪਏ ਦੀ ਨਗਦੀ ਲੁੱਟ ਕੇ
🎬 Watch Now: Feature Video

ਤਰਨਤਾਰਨ: ਮਾਹਰਾਜਾ ਗੈਸ ਸਰਵਿਸ ਗੋਇੰਦਵਾਲ ਸਾਹਿਬ ਦੇ ਕਰਮਚਾਰੀ ਕੋਲੋਂ ਗੈਸ ਸਪਲਾਈ ਦੌਰਾਨ ਲੁਟੇਰਿਆਂ ਵੱਲੋਂ ਨਗਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਕਾਬਲ ਸਿੰਘ ਮੱਲ੍ਹੀ ਨੇ ਦੱਸਿਆ ਕਿ ਸਾਡੀ ਗੈਸ ਏਜੰਸੀ ਦਾ ਕਰਮਚਾਰੀ ਹੀਰਾ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗੋਇੰਦਵਾਲ ਸਾਹਿਬ ਏਜੰਸੀ ਦੀ ਗੱਡੀ ਤੇ ਵੈਰੋਵਾਲ ਤੋਂ ਗੈਸ ਸਪਲਾਈ ਕਰਕੇ ਵਾਪਿਸ ਗੋਇੰਦਵਾਲ ਸਾਹਿਬ ਆ ਰਿਹਾ ਸੀ ਜਦੋਂ ਉਹ ਬਿਹਾਰੀਪੁਰ ਦੇ ਬੰਦ ਪਏ ਭੱਠੇ ਕੋਲ ਪਹੁੰਚਿਆ ਤਾਂ ਭੱਠੇ ਦੇ ਅੰਦਰੋਂ ਨਿਕਲੇ 6 ਲੁਟੇਰਿਆਂ ਜਿੰਨਾ ਦੇ ਹੱਥਾਂ ਵਿੱਚ ਪਿਸਤੌਲ ਸਨ ਨੇ ਉਸ ਕੋਲੋਂ 48200 ਰੁਪਏ ਦੀ ਨਗਦੀ ਲੁੱਟ ਕੇ ਦੋ ਸਪਲੈਂਡਰ ਮੋਟਰਸਾਇਕਲਾ ਤੇ ਫਰਾਰ ਹੋ ਗਏ।
Last Updated : Feb 3, 2023, 8:19 PM IST