ਰਜਿਸਟਰੀ ਕਰਾਉਣ ਬਦਲੇ 1500 ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਦਾ ਰੀਡਰ ਕਾਬੂ - Bribe of Rs. 1500
🎬 Watch Now: Feature Video
ਫ਼ਿਰੋਜ਼ਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਤਹਿਸੀਲਦਾਰ ਦੇ ਰੀਡਰ ਨੂੰ ਰਜਿਸਟਰੀ ਕਰਨ ਬਦਲੇ 1500 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਨੂੰ ਸਭ ਦੇ ਸਾਹਮਣੇ ਬੇਨਕਾਬ ਕੀਤਾ ਹੈ। ਤਹਿਸੀਲਦਾਰ ਵਿਨੋਦ ਕੁਮਾਰ ਵੱਲੋਂ ਮੁਲਜ਼ਮ ਨੂੰ ਸੱਦਿਆ ਗਿਆ ਤਾਂ ਸੰਘਰਸ਼ ਕਮੇਟੀ ਦਾ ਗੁੱਸਾ ਦੇਖਦੇ ਹੋਏ ਉਸ ਨੇ ਰਿਸ਼ਵਤ ਦੇ ਪੈਸੇ ਕੈਮਰਿਆਂ ਸਾਹਮਣੇ ਹੀ ਵਾਪਸ ਕਰ ਦਿੱਤੇ ਅਤੇ ਅੱਗੇ ਤੋਂ ਰਿਸ਼ਵਤ ਨਾ ਲੈਣ ਦੀ ਗੱਲ ਕਹਿ ਕੇ ਮੁਆਫ਼ੀ ਮੰਗੀ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦੁਆਰਾ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਜਰਮਲ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Last Updated : Nov 10, 2020, 4:42 PM IST