ਮੋਗਾ ਵਿੱਚ ਯੂਨਾਈਟਿਡ ਅਕਾਲੀ ਦਲ ਨੇ ਕੀਤੀ ਸੂਬਾ ਪੱਧਰੀ ਕਨਵੈਨਸ਼ਨ - United Akali Dal convenes state-level convention in Moga
🎬 Watch Now: Feature Video
ਜ਼ਿਲ੍ਹੇ ਵਿੱਚ ਯੂਨਾਈਟਡ ਅਕਾਲੀ ਦਲ ਨੇ ਦਲਿਤਾਂ ਅਤੇ ਹਮਖਿਆਲੀ ਕਮਿਊਨਿਸਟਾਂ ਨਾਲ ਰਲ਼ ਕੇ ਇੱਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ। ਇਸ ਵਿੱਚ ਸਿੱਖ ਸੰਗਤ ਅਤੇ ਦਲਿਤ ਭਾਈਚਾਰੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਅਤੇ ਹਮਖਿਆਲੀ ਕਮਿਊਨਿਸਟ ਪਾਰਟੀ ਦੇ ਅਹੁਦੇਦਾਰ ਵੀ ਸ਼ਾਮਲ ਹੋਏ। ਇਸ ਦੌਰਾਨ ਆਏ ਹੋਏ ਕੇਡਰ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਅਤੇ ਪਾਰਟੀਆਂ ਦੇ ਬੁਲਾਰਿਆਂ ਨੇ ਇਕਜੁੱਟ ਹੋ ਕੇ ਸਮਾਜਿਕ ਬੁਰਾਈਆਂ ਅਤੇ ਰਵਾਇਤੀ ਪਾਰਟੀਆਂ ਵਿੱਚ ਆ ਚੁੱਕੀ ਗਿਰਾਵਟ ਵਿਰੁੱਧ ਲੜਨ ਦਾ ਅਹਿਦ ਲਿਾ ਗਿਆ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਅਤੇ ਪਾਰਟੀਆਂ ਨੂੰ ਕੇਡਰ ਪ੍ਰਤੀ ਜਵਾਬ ਦੇਹ ਬਣਾਉਣਾ ਅਹਿਮ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਅਖੌਤੀ ਸਿੱਖ ਪਾਰਟੀਆਂ ਦੇ ਹੱਥਾਂ ਵਿੱਚ ਹੈ, ਉਸ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੀ ਦੂਸਰੀ ਲੜਾਈ ਯੂਨਾਈਟਡ ਅਕਾਲੀ ਦਲ ਦਲਿਤ ਭਾਈਚਾਰਾ ਅਤੇ ਹਮਖਿਆਲੀ ਕਮਿਊਨਿਸਟ ਪਾਰਟੀਆਂ ਨਾਲ ਰਲ਼ ਕੇ ਲੜੇਗਾ।
TAGGED:
punjab latest news