ਕੇਂਦਰ ਸਰਕਾਰ ਤੁਰੰਤ ਵਾਪਸ ਲਵੇ ਖੇਤੀ ਵਿਰੋਧੀ ਆਰਡੀਨੈਂਸ: ਸਿਮਰਜੀਤ ਸਿੰਘ ਬਰਾੜ - ਸਿਮਰਜੀਤ ਸਿੰਘ ਬਰਾੜ
🎬 Watch Now: Feature Video
ਫ਼ਰੀਦਕੋਟ: ਪੀਆਰਟੀਸੀ ਮੁਲਾਜ਼ਮ ਯੂਨੀਅਨ ਆਜ਼ਾਦ ਵੱਲੋਂ ਭਾਰਤ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਕਿਹਾ ਕੀ ਕਿਸਾਨ ਯੂਨੀਅਨਾਂ ਵੱਲੋਂ ਅੱਜ ਦੇ ਭਾਰਤ ਬੰਦ ਦੇ ਸੱਦੇਲ ਨੂੰ ਉਨ੍ਹਾਂ ਦਾ ਪੂਰਨ ਸਮਰਥਨ ਹੈ। ਮੰਗਲਵਾਰ ਨੂੰ ਪੀਆਰਟੀਸੀ ਦੀ ਇੱਕ ਵੀ ਬੱਸ ਨਹੀਂ ਚੱਲੀ ਅਤੇ ਮੁਕੰਮਲ ਚੱਕਾ ਜਾਮ ਰਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਜਲਦ ਮੰਨੇ ਅਤੇ ਪਾਸ ਕੀਤੇ ਗਏ ਤਿੰਨੇਂ ਖੇਤੀ ਆਰਡੀਨੈਂਸ ਤੁਰੰਤ ਵਾਪਸ ਲਵੇ।