ਲੱਖਾਂ ਰੁਪਏ ਚੱਟ ਕਰਕੇ ਰਫ਼ੂਚੱਕਰ ਹੋਏ ਚੋਰ, ਘਟਨਾ ਸੀਸੀਟੀਵੀ 'ਚ ਕੈਦ - news punjab
🎬 Watch Now: Feature Video
ਅੰਮ੍ਰਿਤਸਰ ਦੇ ਈਸਟ ਮੋਹਨ ਨਗਰ 'ਚ ਚੋਰਾਂ ਵੱਲੋਂ ਇੱਕ ਦੁਕਾਨ 'ਚੋਂ ਨਕਦੀ ਅਤੇ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਈਸਟ ਮੋਹਨ ਨਗਰ 'ਚ ਇੱਕ ਕੱਪੜੇ ਦੀ ਦੁਕਾਨ ਵਿੱਚ ਰਾਤ ਵੇਲ੍ਹੇ ਚੋਰਾਂ ਨੇ ਤਾਲੇ ਤੋੜੇ ਅਤੇ ਨਗਦੀ ਸਮੇਤ ਹੋਰ ਕੀਮਤੀ ਸਮਾਨ ਸਮੇਤ ਜਾਂਦੇ-ਜਾਂਦੇ ਦੁਕਾਨ ਵਿੱਚ ਲੱਗੀ ਐਲ ਈਡੀਵੀ ਲੈ ਰਫੂਚੱਕਰ ਹੋ ਗਏ। ਸਵੇਰੇ ਜਦ ਲੋਕ ਸੈਰ ਕਰਨ ਲਈ ਨਿਕਲੇ ਤਾਂ ਉਨ੍ਹਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਦੇਖੇ ਅਤੇ ਦੁਕਾਨ ਮਲਿਕ ਨੂੰ ਫੋਨ ਕੀਤਾ। ਜਿਸਤੋਂ ਹਾਅਦ ਮਲਿਕ ਨੇ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਨੇ ਮੌਕੇ ਤੇ ਪਹੁੰਚ ਸੀ ਸੀ ਟੀ ਵੀ ਫੁਟੇਜ ਕਬਜ਼ੇ 'ਚ ਲੈ ਤਫ਼ਦੀਸ਼ ਸ਼ੁਰੂ ਕਰ ਦਿੱਤੀ ਹੈ।