"ਆਹੀਂ ਤੇ ਪਹਿਲੋਂ ਇਹੋ ਹੀ ਆਂਦੇ ਆ ਕੇ ਬਿਮਾਰੀ ਖ਼ਤਮ ਹੋਜੇ, ਸਭ ਦਾ ਈ ਭਲਾ ਹੋਵੇ" - curfew in punjab
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਪੰਜਾਬ ਵਿੱਚ ਨਾ ਫੈਲੇ ਇਸੇ ਲਈ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਗਾਇਆ ਹੋਇਆ ਹੈ। ਇਸ ਕਰਫਿਊ ਦੌਰਾਨ ਦਿਹਾੜੀਦਾਰ ਅਤੇ ਮਜਦੂਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਣਮਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਖਾਣੇ ਤੱਕ ਦੇ ਲਾਲੇ ਪੈ ਚੁੱਕੇ ਹਨ ਪਰ ਇਨ੍ਹਾਂ ਮਜ਼ਦੂਰਾਂ ਦਾ ਸਬਰ ਹਾਲੇ ਵੀ ਕਾਇਮ ਹੈ। ਮਜ਼ਦੂਰ ਔਰਤ ਜਸਵੀਰ ਨੇ ਗੱਲ ਕਰਦਿਆਂ ਆਖਿਆ ਕਿ "ਆਹੀਂ ਤੇ ਪਹਿਲੋਂ ਇਹੋ ਹੀ ਆਂਦੇ ਆ ਕੇ ਬਿਮਾਰੀ ਖ਼ਤਮ ਹੋਜੇ, ਸਭ ਦਾ ਈ ਭਲਾ ਹੋਵੇ"। ਇਸ ਨਾਲ ਜਸਵੀਰ ਕੌਰ ਨੇ ਕਿਹਾ ਸਰਕਾਰ ਨੂੰ ਅਖੀਰ ਗਰੀਬਾਂ ਦੀ ਸੁਣਨੀ ਚਾਹੀਦੀ ਹੈ ਅਤੇ ਬਣਦੀ ਮਦਦ ਦੇਣੀ ਚਾਹੀਦੀ ਹੈ।
Last Updated : Apr 11, 2020, 8:36 PM IST