ਮੋਹਾਲੀ: ਮੁਟਿਆਰਾਂ ਵੱਲੋਂ ਤੀਆਂ ਦੀ ਧੂਮ ਜਾਰੀ - ਤੀਆਂ ਦਾ ਤਿਉਹਾਰ
🎬 Watch Now: Feature Video
ਸਾਰੇ ਪੰਜਾਬ ਵਿੱਚ ਹਰ ਸਾਲ ਤੀਆਂ ਦੇ ਤਿਉਹਾਰ ਦੀ ਧੂਮ ਹੁੰਦੀ ਹੈ। ਇਸ ਰੀਤ ਨੂੰ ਬਰਕਰਾਰ ਰੱਖਦਿਆਂ ਮੋਹਾਲੀ ਵਿੱਚ ਵੀ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਪੰਜਾਬ ਦੇ ਸੱਭਿਆਚਾਰ ਦਾ ਇੱਕ ਪ੍ਰਮੁੱਖ ਅੰਗ ਹੈ ਜਿਸ ਨੂੰ ਹੁਣ ਇੱਕ ਤਿਓਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਕੁੜੀਆਂ ਆਪਣੇ ਸਹੁਰਿਆਂ ਤੋਂ ਜਦੋਂ ਪੇਕੇ ਘਰ ਆਉਂਦੀਆਂ ਹਨ ਤਾਂ ਆਪਣੀਆਂ ਸਹੇਲੀਆਂ ਨਾਲ ਇਕੱਠੀਆਂ ਹੋਕੇ ਚਰਖਾ ਕੱਤਦੀਆਂ, ਚਾਦਰਾਂ ਕੱਢਦੀਆਂ, ਪੀਂਘਾਂ ਝੂਟਦੀਆਂ, ਬੋਲੀਆਂ ਤੇ ਗਿੱਧਾ ਪਾਉਂਦੀਆਂ ਬਨ। ਨਵੀਂ ਪੀੜੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਤੀਆਂ ਦੇ ਤਿਓਹਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁੜੀਆਂ ਵੱਲੋਂ ਬੋਲੀਆਂ ਗਿੱਧਾ ਪਾਕੇ ਤੀਆਂ ਦਾ ਤਿਓਹਾਰ ਮਨਇਆ ਗਿਆ। ਕੌਂਸਲਰ ਅੰਜੁ ਗੋਇਲ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਇਸ ਲਈ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਬੱਚੇ ਆਪਣੇ ਸੱਭਿਆਚਾਰ ਨੂੰ ਭੁੱਲ ਨਾ ਜਾਣ।