ਤਰਨ ਤਾਰਨ ਪੁਲਿਸ ਨੇ ਯੂ.ਪੀ ਤੋਂ ਪੰਜਾਬ ਵੇਚਣ ਆਏ 2 ਵਿਅਕਤੀਆਂ ਨੂੰ ਝੋਨੇ ਦੇ ਟੱਰਕਾਂ ਸਮੇਤ ਕੀਤਾ ਕਾਬੂ - Tarn Taran police
🎬 Watch Now: Feature Video
ਤਰਨ ਤਾਰਨ: ਪਿਛਲੇ ਕਈ ਦਿਨਾਂ ਤੋਂ ਯੂ.ਪੀ ਤੋਂ ਸਸਤੇ ਰੇਟ ਉੱਤੇ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ਵਿੱਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚਲਦਿਆਂ ਬੀਤੀ ਦਿਨੀਂ ਤਰਨ ਤਾਰਨ ਦੀ ਥਾਣਾ ਹਰੀਕੇ ਪੁਲਿਸ ਨੇ ਦੋ ਟਰੱਕ ਨੂੰ ਗੁਪਤ ਸੂਚਨਾ ਦੇ ਅਧਾਰ ਉੱਤੇ ਝੋਨੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ। ਜਾਂਚ ਅਧਿਕਾਰੀ ਸੰਗਤਾਰ ਸਿੰਘ ਨੇ ਕਿਹਾ ਕਿ ਦੋਵਾਂ ਟਰੱਕਾਂ ਵਿੱਚੋਂ ਪੁਲਿਸ ਨੂੰ 1630 ਬੋਰੀ ਝੋਨਾ ਬਰਾਮਦ ਹੋਇਆ ਹੈ ਪੁਲਿਸ ਨੇ ਇਸ ਸਬੰਧ ਵਿੱਚ ਥਾਣਾ ਹਰੀਕੇ ਵਿਖੇ ਟਰੱਕ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਦੀ ਪਹਿਚਾਣ ਮੋਹਨ ਸਿੰਘ ਵਾਸੀ ਗੜਸ਼ੰਕਰ ਅਤੇ ਦੇਸਰਾਜ ਵਾਸੀ ਮੁੱਖੋ ਮਾਜਰਾ ਜ਼ਿਲ੍ਹਾ ਹੁਸ਼ਿਆਰਪੁਰ ਵਜੋ ਹੋਈ ਹੈ।