ਅਵਾਰਾ ਕੁੱਤਿਆਂ ਨੇ 3 ਵਿਦਿਆਰਥੀਆਂ ਨੂੰ ਬਣਾਇਆ ਆਪਣਾ ਸ਼ਿਕਾਰ - ਅਕਾਲ ਅਕੈਡਮੀ
🎬 Watch Now: Feature Video
ਮਾਨਸਾ: ਪਿੰਡ ਉੱਡਤ ਸੈਦੇਵਾਲਾ ਦੀ ਅਕਾਲ ਅਕੈਡਮੀ ਵਿੱਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਸਵੇਰੇ ਅਕਾਦਮੀ ਪਹੁੰਚਿਆ ਤਾਂ ਇੱਕ ਅਵਾਰਾ ਕੁੱਤੇ ਨੇ ਬੱਚਿਆਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਵੱਢ ਲਿਆ। ਜਿਸ ਕਾਰਨ ਜ਼ਖਮੀ ਬੱਚਿਆਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲੇ ਵਿੱਚ ਜ਼ਖਮੀ ਹੋਈ ਛੋਟੀ ਲੜਕੀ ਸਚਪ੍ਰੀਤ ਕੌਰ ਦੇ ਦਾਦਾ ਕਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਕੁੱਤੇ ਬੱਸ ਦੇ ਪਿਛਲੇ ਪਾਸੇ ਸਕੂਲ ਦੇ ਅੰਦਰ ਗਏ ਅਤੇ ਕੁੱਤਿਆਂ ਨੇ ਤਿੰਨ ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।