ਆਰਬੀਆਈ ਦੇ ਆਦੇਸ਼ਾਂ ਨੂੰ ਨਾ ਮੰਨ ਕੇ ਕੁੱਝ ਬੈਂਕ ਕਰਜ਼ਾਧਾਰੀਆਂ ਕੋਲੋਂ ਮੰਗ ਰਹੇ ਭਾਰੀ ਵਿਆਜ - RBI orders
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6674362-thumbnail-3x2-fth.jpg)
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਬੀਆਈ ਦੇ ਆਦੇਸ਼ਾਂ ਮੁਤਾਬਕ ਕਰਜ਼ਾਧਾਰੀਆਂ ਨੂੰ ਕਿਸ਼ਤ ਭਰਨ ਲਈ ਤਿੰਨ ਮਹੀਨੇ ਤੱਕ ਦੀ ਛੂਟ ਦਿੱਤੀ ਗਈ ਸੀ। ਫ਼ਤਿਹਗੜ੍ਹ ਸਾਹਿਬ ਵਿਖੇ ਕੁੱਝ ਬੈਂਕ ਆਰਬੀਆਈ ਦੇ ਆਦੇਸ਼ਾਂ ਨੂੰ ਅਣਦੇਖਾ ਕਰ ਲੋਕਾਂ ਨੂੰ ਕਿਸ਼ਤ ਜਮਾ ਕਰਵਾਉਣ ਦੀ ਸਮੇਂ ਸੀਮਾ ਅੱਗੇ ਵਧਾਉਣ ਲਈ ਉਨ੍ਹਾਂ ਕੋਲੋ ਭਾਰੀ ਵਿਆਜ ਦੀ ਮੰਗ ਕਰ ਰਹੇ ਹਨ। ਜਦਕਿ ਆਰਬੀਆਈ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕਰਜ਼ਾਧਾਰਕ ਤਿੰਨ ਮਹੀਨੇ ਤੱਕ ਕਿਸ਼ਤ ਨਹੀਂ ਜਮਾਂ ਕਰਵਾ ਸਕੇ ਤਾਂ ਉਹ ਡਿਫਾਲਟਰ ਨਹੀਂ ਕਹਾਉਣਗੇ। ਬੈਂਕਾਂ ਵੱਲੋਂ ਮਨਮਰਜ਼ੀ ਮੁਤਾਬਕ ਵਿਆਜ ਦੀ ਮੰਗ ਕਰਨ 'ਤੇ ਲੋਕਾਂ 'ਚ ਭਾਰੀ ਰੋਸ ਹੈ।