ਜਲ੍ਹਿਆਂਵਾਲਾ ਬਾਗ਼ 'ਚ ਚੱਲ ਰਹੇ ਕਾਰਜਾਂ ਦਾ ਐਸਡੀਐਮ ਨੇ ਲਿਆ ਜਾਇਜ਼ਾ - Jallianwala Bagh amritsar
🎬 Watch Now: Feature Video
ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ਼ ਸ਼ਹੀਦੀ ਸਮਾਰਕ ਦੇ ਨਵੀਨੀਕਰਨ ਤੇ ਕੁਝ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਜਲ੍ਹਿਆਂਵਾਲਾ ਬਾਗ਼ ਦੀ ਗੈਲਰੀ ਵਿੱਚ ਲਾਈਆਂ ਗਈਆਂ ਸਨ। ਜਿਨ੍ਹਾਂ ਵਿੱਚ ਕੁਝ ਇਤਰਾਜ਼ਯੋਗ ਤਸਵੀਰਾਂ 'ਤੇ ਸ਼ਹੀਦ ਪਰਿਵਾਰ ਸਮਿਤੀ ਅਤੇ ਹੋਰ ਸੁਸਾਇਟੀਆਂ ਵੱਲੋਂ ਸ਼ਿਕਾਇਤ ਮਿਲਣ 'ਤੇ ਅੱਜ ਜਲ੍ਹਿਆਂਵਾਲਾ ਬਾਗ਼ ਵਿਖੇ ਪ੍ਰਸ਼ਾਸ਼ਨ ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਐਸਡੀਐਮ ਵਿਕਾਸ ਹੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿਰਫ਼ ਰੁਟੀਨ ਚੈਕਿੰਗ ਦੇ ਤਹਿਤ ਇਥੇ ਆਏ ਹਨ, ਬਾਕੀ ਤਸਵੀਰਾਂ ਦਾ ਮਾਮਲਾ ਵੀ ਧਿਆਨ ਵਿੱਚ ਆਇਆ ਹੈ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ।