ਕਿਸਾਨਾਂ ਦੀ ਮਦਦ ਲਈ ਦਿੱਲੀ ਰਵਾਨਾ ਹੋਏ ਸਾਡਾ ਪੰਜਾਬ ਫੈਡਰੇਸ਼ਨ ਦੇ ਵਰਕਰ - ਸਾਡਾ ਪੰਜਾਬ ਫੈਡਰੇਸ਼ਨ ਦੇ ਵਰਕਰ ਦਿੱਲੀ ਹੋਏ ਰਵਾਨਾ
🎬 Watch Now: Feature Video
ਗੁਰਦਾਸਪੁਰ: ਖੇਤੀ ਕਾਨੂੰਨ ਦੇ ਵਿਰੋਧ 'ਚ ਦਿੱਲੀ ਵਿਖੇ ਵੱਡੀ ਗਿਣਤੀ 'ਚ ਕਿਸਾਨ ਅੰਦੋਲਨ ਜਾਰੀ ਹੈ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਥੇ ਡੱਟੇ ਹੋਏ ਹਨ। ਪੰਜਾਬ ਤੇ ਦੇਸ਼ ਭਰ ਤੋਂ ਵੱਖ-ਵੱਖ ਸੰਸਥਾਵਾਂ ਤੇ ਲੋਕ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਲਈ ਲੋੜਵੰਦ ਵਸਤੂਆਂ ਦੀ ਮਦਦ ਭੇਜ ਰਹੇ ਹਨ। ਇਸੇ ਕੜੀ 'ਚ ਗੁਰਦਾਸਪੁਰ ਤੋਂ ਸਾਡਾ ਪੰਜਾਬ ਫੈਡਰੇਸ਼ਨ ਨੇ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਰਾਸ਼ਨ ਤੇ ਬਿਸਤਰੇ, ਟੈਂਟ ਤੇ ਹੋਰਨਾਂ ਲੋੜੀਂਦੀ ਚੀਜ਼ਾਂ ਦੀ ਮਦਦ ਕੀਤੀ ਹੈ। ਇਸ ਬਾਰੇ ਸਾਡਾ ਪੰਜਾਬ ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਕਿਹਾ ਸ਼ਹਿਰ ਵਾਸੀਆਂ ਵੱਲੋਂ ਕਿਸਾਨਾਂ ਲਈ ਵੱਡੇ ਪੱਧਰ 'ਤੇ ਰਾਸ਼ਨ ਤੇ ਹੋਰਨਾਂ ਚੀਜ਼ਾਂ ਭੇਜਿਆ ਗਈਆਂ ਹਨ। ਉਹ ਦਿੱਲੀ ਬਾਰਡਰ 'ਤੇ ਕਿਸਾਨਾਂ ਲਈ ਇਸ ਸਮਾਨ ਨੂੰ ਪਹੁੰਚਾਉਣਗੇ ਤਾਂ ਜੋ ਪੱਕੇ ਮੋਰਚੇ ਲਾਏ ਜਾ ਸਕਣ।